ਗੁਰਦਾਸਪੁਰ: ਜ਼ਿਲ੍ਹੇ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਆਪਣੀ ਭਾਬੀ ਅਤੇ ਮਾਤਾ ਤੇ ਬੱਚੇ ਦੇ ਨਾਲ ਕਿਸੇ ਨਿੱਜੀ ਕੰਮ ਦੇ ਲਈ ਫਤਿਹਗੜ੍ਹ ਚੂੜੀਆਂ ਵਿਖੇ ਆਏ ਸੀ ਰਸਤੇ ਚ ਉਹ ਅਤੇ ਉਸਦੀ ਭਾਬੀ ਏਟੀਐੱਮ ਤੋਂ ਪੈਸੇ ਕਢਵਾਉਣ ਦੇ ਲਈ ਚਲੇ ਗਏ ਅਤੇ ਗੱਡੀ ਨੂੰ ਚਾਲੂ ਹੀ ਛੱਡ ਗਏ। ਉਸ ਸਮੇਂ ਗੱਡੀ ਚ ਬਜੁਰਗ ਮਾਤਾ ਅਤੇ ਬੱਚਾ ਸੀ। ਜਿਵੇਂ ਹੀ ਉਹ ਗਏ ਤਾਂ ਪਿੱਛੇ ਤੋਂ ਇੱਕ ਅਣਪਛਾਤਾ ਵਿਅਕਤੀ ਆਇਆ ਅਤੇ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ। ਉਕਤ ਮੁਲਜ਼ਮ ਨੇ ਕੁਝ ਦੂਰ ਜਾ ਕੇ ਬੱਚੇ ਅਤੇ ਬਜੁਰਗ ਮਾਤਾ ਨੂੰ ਰਸਤੇ ’ਚ ਉਤਾਰ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਿਆ। ਫਿਲਹਾਲ ਗੱਡੀ ਦੇ ਮਾਲਕ ਸੁਰਿੰਦਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।