ਗੁਰਦਾਸਪੁਰ: ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਕਿਤੇ ਵੀ ਨਾਜਾਇਜ਼ ਮਾਇਨਿੰਗ ਨਾ ਹੋਣ ਦੇਣ। ਜੇ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਇੱਥੇ ਮਾਈਨਿੰਗ ਮਾਫੀਆ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਦਿਨ-ਦਿਹਾੜੇ ਗੁਰਦਾਸਪੁਰ ਦੀ ਸਠਿਆਲੀ ਨਹਿਰ ਵਿੱਚੋਂ ਰੇਤੇ ਦੀ ਨਾਜਾਇਜ਼ ਮਾਇਨਿੰਗ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਾਰਵਾਈ ਦੀ ਗੱਲ ਕਹੀ: ਅੱਜ ਜਦੋਂ ਮੀਡੀਆ ਵੱਲੋਂ ਮੌਕੇ ਉੱਤੇ ਜਾ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਰੇਤ ਤਸਕਰ ਮੌਕੇ ਤੋਂ ਭੱਜੇ ਦੇ ਹੋਏ ਦਿਖਾਈ ਦਿੱਤੇ। ਇਸ ਤੋਂ ਮਗਰੋਂ ਜਦੋਂ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਉਹ 2 ਘੰਟੇ ਬਾਅਦ ਮੌਕੇ ਉੱਤੇ ਪਹੁੰਚੇ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਹੈ ਕਿ ਪਿੰਡ ਡੱਲਾ ਗੋਰੀਆਂ ਦਾ ਇਕ ਵਿਅਕਤੀ ਇੱਥੋਂ ਨਜਾਇਜ਼ ਢੰਗ ਨਾਲ ਰੇਤ ਕੱਢਦਾ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਮੌਕੇ ਉੱਤੇ ਰੇਤ ਕੱਢ ਰਹੇ ਇਕ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਹ ਅੱਗੇ ਤੋਂ ਰੇਤ ਦੀ ਚੋਰੀ ਨਹੀਂ ਕਰੇਗਾ। ਉਹਨਾਂ ਨੇ ਕੈਮਰੇ ਅੱਗੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਉਹ ਨਾਜਾਇਜ਼ ਢੰਗ ਨਾਲ ਰੇਤ ਕੱਢ ਰਹੇ ਹਨ ਅਤੇ ਸਰਕਾਰ ਵੱਲੋਂ ਇਸ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਦੇ ਪੁਲਿਸ ਕਰਮਚਾਰੀ ਮੌਕੇ ਉੱਤੇ ਪਹੁੰਚੇ ਤਾਂ ਤਸਕਰ ਭੱਜਦੇ ਹੋਏ ਨਜ਼ਰ ਆਏ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਡੱਲਾ ਗੋਰੀਆਂ ਦਾ ਇਕ ਅਰਜਨ ਨਾਮ ਦਾ ਵਿਅਕਤੀ ਚੌਰੀ ਰੇਤਾ ਕੱਢਦਾ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਹਿਰ ਉੱਤੇ ਲੱਗੇ ਰੇਤ ਦੇ ਢੇਰਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।