ਗੁਰਦਾਸਪੁਰ:ਜੇਕਰ ਸੂਬੇ ਦੇ ਲੋਕ ਕੋਵਿਡ ਸੰਬੰਧੀ ਜਾਰੀ ਹਦਾਇਤਾ ਦਾ ਪਾਲਣ ਸਹੀ ਢੰਗ ਨਾਲ ਨਹੀਂ ਕਰਦੇ ਤੇ ਸਾਥ ਨਹੀਂ ਦੇਂਦੇ ਅਤੇ ਲਗਾਤਾਰ ਜੇਕਰ ਕੋਵਿਡ ਦੇ ਮਾਮਲਿਆਂ ਚ ਵਾਧਾ ਹੁੰਦਾ ਗਿਆ ਤਾ ਮਜ਼ਬੂਰਨ ਲੌਕਡਾਊਨ ਹੀ ਆਖਰੀ ਰਸਤਾ ਹੋਵੇਗਾ ਇਹ ਕਹਿਣਾ ਹੈ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ।
ਕੈਬਨਿਟ ਮੰਤਰੀ ਤ੍ਰਿਪਤਰ ਰਜਿੰਦਰ ਸਿੰਘ ਬਾਜਵਾ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਟਵੀਟ ’ਤੇ ਮੰਤਰੀ ਬਾਜਵਾ ਨੇ ਕਿਹਾ ਕਿ ਉਹ ਆਪਣੇ ਸੂਬੇ ਦੇ ਮੁਖ ਮੰਤਰੀ ਨੇ ਅਤੇ ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਅਤੇ ਉਹਨਾਂ ਆਪਣੀ ਸੋਚ ਨਾਲ ਸਹੀ ਫੈਸਲਾ ਲਿਆ ਹੈ। ਬਟਾਲਾ ਵਿਖੇ ਪੁਰਾਤਣ ਗੇਟ ਦੀ ਮੁੜ ਮੁਰੰਮਤ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਬਟਾਲਾ ’ਚ ਵੱਖ ਵੱਖ ਚਲ ਰਹੇ ਵਿਕਾਸ ਕਾਰਜਾਂ ਦਾ ਜਿਆਜਾ ਲੈਣ ਪਹੁਚੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਵਿਖੇ ਪੁਰਾਤਣ ਗੇਟ ਦੀ ਮੁੜ ਮੁਰੰਮਤ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ।
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੋ ਸ਼ਹਿਰ ਦੀ ਪੁਰਾਤਨ ਅਤੇ ਇਤਹਾਸਿਕ ਦਿੱਖ ਸੀ ਉਸ ਨੂੰ ਕਾਇਮ ਅਤੇ ਮੁੜ ਬਹਾਲ ਕਰਨ ਲਈ ਇਹ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕੋਵਿਡ ਦੇ ਪੰਜਾਬ ’ਚ ਵੱਧ ਰਹੇ ਮਾਮਲਿਆਂ ਤੇ ਕਿਹਾ ਕਿ ਜੇਕਰ ਲੋਕ ਕੋਵਿਡ ਸੰਬੰਧੀ ਜਾਰੀ ਹਦਾਇਤਾਂ ਦਾ ਪਾਲਣ ਸਹੀ ਢੰਗ ਨਾਲ ਨਹੀਂ ਕਰਦੇ ਤਾ ਮਜ਼ਬੂਰਨ ਲੌਕਡਾਊਨ ਹੀ ਆਖ਼ਰੀ ਰਸਤਾ ਹੋਵੇਗਾ।
ਇਹ ਵੀ ਪੜ੍ਹੋ: 9 ਮਹੀਨੇ ਦੀ ਗਰਭਵਤੀ ਡਾਕਟਰ ਕੋਰੋਨਾ ਮਰੀਜ਼ਾਂ ਦੀ ਕਰ ਰਹੀ ਦੇਖਭਾਲ