ਗੁਰਦਾਸਪੁਰ: ਜ਼ਿਲ੍ਹੇ ’ਚ ਨਰਸਿੰਗ ਸਟਾਫ ਪਤੀ-ਪਤਨੀ ਲੋਕਾਂ ਲਈ ਰੋਲ ਮਾਡਲ ਬਣੇ ਹੋਏ ਹਨ। ਪਿਛਲੇ ਕਰੀਬ ਡੇਢ ਸਾਲ ਤੋਂ ਦੋਨੋ ਆਪਣੀਆਂ ਸੇਵਾਵਾਂ ਹਸਪਤਾਲ ਵਿੱਚ ਨਿਭਾ ਰਹੇ ਹਨ। ਨਾਲ ਹੀ ਉਹ ਮਰੀਜ਼ਾਂ ਦੀ ਅਸੀਸਾਂ ਲੈ ਰਹੇ ਹਨ। ਦੱਸ ਦਈਏ ਕਿ ਨਰਸਿੰਗ ਸਟਾਫ ਪਤੀ-ਪਤਨੀ ਦਾ ਇੱਕ ਛੋਟਾ ਕਰੀਬ ਤਿੰਨ ਸਾਲ ਦਾ ਇੱਕ ਬੇਟਾ ਵੀ ਹੈ। ਜਿਸਦੀ ਜਿੰਮੇਦਾਰੀ ਵੀ ਇਹ ਖੂਬ ਨਿਭਾ ਰਹੇ ਹਨ। ਜਸਬੀਰ ਕੌਰ ਅਤੇ ਉਸਦਾ ਪਤੀ ਹਰਜੀਤ ਸਿੰਘ ਦੋਨੋ ਕਰੀਬ ਡੇਢ ਸਾਲ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਬਤੌਰ ਨਰਸਿੰਗ ਸਟਾਫ ਸੇਵਾਵਾਂ ਬਾਖ਼ੂਬੀ ਸੇਵਾ ਦੇ ਰਹੇ ਹਨ।
ਇਹ ਵੀ ਪੜੋ: ਮੁੰਬਈ ਦੇ ਆਕਸੀਜਨ ਸਪਲਾਈ ਮਾਡਲ ਦੀ ਹਰ ਪਾਸੇ ਹੋ ਰਹੀ ਸ਼ਲਾਘਾ
ਜਸਬੀਰ ਕੌਰ ਦੱਸਦੀ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਜਦੋਂ ਕੋਰੋਨਾ ਫੈਲਿਆ ਸੀ ਤਾਂ ਉਸ ਸਮੇਂ ਉਨ੍ਹਾਂ ਦਾ ਡੇਢ ਸਾਲ ਦਾ ਬੇਟਾ ਵੀ ਸੀ। ਬੇਟੇ ਦੀ ਪਰਵਰਿਸ਼ ਦੇ ਨਾਲ ਡਿਊਟੀ ਵੀ ਜਰੂਰੀ ਸੀ। ਇਸ ਲਈ ਉਸਨੇ ਅਤੇ ਉਸਦੇ ਪਤੀ ਨੇ ਪੂਰੀ ਇਤਹਾਤ ਵਰਤੀ । ਜਦੋਂ ਉਹ ਆਪਣੇ ਘਰ ਜਾਂਦੇ ਤਾਂ ਕੱਪੜਿਆਂ ਨੂੰ ਉਤਾਰ ਕੇ ਨਹਾ ਕੇ ਫਿਰ ਅੰਦਰ ਜਾਂਦੇ ਸਨ। ਸ਼ੁਰੂ ਵਿਚ ਥੋੜੀ ਦਿੱਕਤ ਜਰੂਰ ਆਈ ਪਰ ਘਰ ਦੇ ਮੈਂਬਰਾ ਨੇ ਉਨ੍ਹਾਂ ਨੂੰ ਬਹੁਤ ਹਿੰਮਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਕੋਰੋਨਾ ਮਰੀਜ਼ ਠੀਕ ਵੀ ਹੋਏ, ਉਨ੍ਹਾਂ ਦੀਆਂ ਅਸੀਸਾਂ ਮੇਰੇ ਨਾਲ ਹਨ ਸ਼ਾਇਦ ਇਸੇ ਕਾਰਨ ਹੀ ਉਨ੍ਹਾਂ ਨੂੰ ਅੱਜ ਤੱਕ ਕੋਰੋਨਾ ਨਹੀਂ ਹੋਇਆ।