ਗੁਰਦਾਸਪੁਰ: ਬਟਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਮਰੀ ਹੋਈ ਪਤਨੀ ਦੀ ਆਤਮਾ ਦੱਸ ਕੇ ਆਪਣੀ ਦੂਜੀ ਪਤਨੀ ਨਾਲ ਕੁੱਟਮਾਰ ਕੀਤਾ ਜਾਂਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਗੋਲਡੀ ਨਾਂ ਦੇ ਵਿਅਕਤੀ ਵੱਲੋਂ 2018 ’ਚ ਪਟਿਆਲਾ ਦੀ ਰਹਿਣ ਵਾਲੀ ਸਿਮਰਨ ਕੌਰ ਨਾਂ ਦੀ ਮਹਿਲਾ ਨਾਲ ਪੂਰੇ ਰੀਤੀ ਰਿਵਾਜਾਂ ਅਤੇ ਕੋਰਟ ’ਚ ਜਾ ਕੇ ਵਿਆਹ ਕਰਵਾਇਆ ਸੀ ਅਤੇ ਵਿਆਹ ਦੇ ਢਾਈ ਸਾਲ ਬੀਤ ਜਾਣ ਤੋਂ ਬਾਅਦ 6 ਮਹੀਨੇ ਤੋਂ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਉਸ ਚ ਪਹਿਲੀ ਮਰੀ ਹੋਈ ਪਤਨੀ ਆ ਗਈ ਹੈ। ਦੱਸ ਦਈਏ ਕਿ ਮਾਮਲੇ ਦੀ ਜਾਣਕਾਰੀ ਜਦੋਂ ਸਮਾਜਸੇਵੀਆਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਪੀੜਤ ਮਹਿਲਾ ਦੀ ਮਦਦ ਕੀਤੀ ਗਈ।
ਮਾਮਲੇ ਸਬੰਧੀ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਕੁਝ ਵੀ ਖਾਣ ਲਈ ਨਹੀਂ ਦਿੱਤਾ ਜਾਂਦਾ ਹੈ ਹੁਣ ਉਸਦਾ ਪਤੀ ਉਸਨੂੰ ਘਰੋਂ ਕੱਢਣਾ ਚਾਹੁੰਦਾ ਹੈ ਪਰ ਉਹ ਆਪਣੇ ਪੁੱਤ ਨਾਲ ਕਿੱਥੇ ਜਾਵੇਗੀ। ਆਪਣੀ ਪਹਿਲੀ ਪਤਨੀ ਦੀ ਆਤਮਾ ਖੁਦ ਦੇ ਅੰਦਰ ਦੱਸ ਕੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸਨੇ ਪੁਲਿਸ ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਪੁਲਿਸ ਸਾਹਮਣੇ ਉਸਦਾ ਪਤੀ ਸਭ ਮੰਨ ਜਾਂਦਾ ਹੈ ਪਰ ਬਾਅਦ ਚ ਮੁੜ ਉਸ ਨਾਲ ਮਾੜਾ ਸਕੂਲ ਕਰਨਾ ਸ਼ੁਰੂ ਕਰ ਦਿੰਦਾ ਹੈ।