ਪੰਜਾਬ

punjab

ETV Bharat / state

ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ 'ਚ ਸੈਂਕੜੇ ਏਕੜ ਫਸਲ ਬਰਬਾਦ - ਸਰਕਾਰ

ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ, ਘਣੀਏ ਦੇ ਬੇਟ, ਗੁਰ ਚਕ, ਕਸੋਵਾਲ, ਜਟਾਂ, ਪਛਿਆ, ਧਰਮਕੌਟ ਪਤਨ ਦੇ ਲੋਕਾਂ ਦੀ ਸੈਂਕੜ ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ, ਕਿ ਹਲੇ ਤੱਕ ਤਾਂ ਬਾਰਿਸ਼ ਦੇ ਪਾਣੀ ਨੇ ਨੁਕਸਾਨ ਕੀਤਾ ਹੈ। ਅਗਰ ਦਰਿਆ ਵਿੱਚ ਥੋੜਾ ਹੋਰ ਪਾਣੀ ਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ 'ਚ ਸੈਂਕੜੇ ਏਕੜ ਫਸਲ ਬਰਬਾਦ
ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ 'ਚ ਸੈਂਕੜੇ ਏਕੜ ਫਸਲ ਬਰਬਾਦ

By

Published : Jul 14, 2021, 7:19 PM IST

ਗੁਰਦਾਸਪੁਰ : ਪਿਛਲੀ ਦਿਨੀ ਹਿਮਾਚਲ ਵਿੱਚ ਫਟੇ ਬਦਲ ਦੇ ਕਾਰਨ ਭਾਰੀ ਤਬਾਹੀ ਹੋਈ ਹੈ। ਲੇਕਿਨ ਗੱਲ ਕੀਤੀ ਜਾਵੇ ਹਿਮਾਚਲ ਤੋਂ ਅਲਾਵਾ ਪੰਜਾਬ ਦੀ ਤਾਂ, ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਤਾਂ, ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ ਵਿਚ ਭਾਰੀ ਨੁਕਸਾਨ ਹੋਇਆ ਹੈ।

ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ 'ਚ ਸੈਂਕੜੇ ਏਕੜ ਫਸਲ ਬਰਬਾਦ

ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ, ਘਣੀਏ ਦੇ ਬੇਟ, ਗੁਰ ਚਕ, ਕਸੋਵਾਲ, ਜਟਾਂ, ਪਛਿਆ, ਧਰਮਕੌਟ ਪਤਨ ਦੇ ਲੋਕਾਂ ਦੀ ਸੈਂਕੜ ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ, ਕਿ ਹਲੇ ਤੱਕ ਤਾਂ ਬਾਰਿਸ਼ ਦੇ ਪਾਣੀ ਨੇ ਨੁਕਸਾਨ ਕੀਤਾ ਹੈ। ਅਗਰ ਦਰਿਆ ਵਿੱਚ ਥੋੜਾ ਹੋਰ ਪਾਣੀ ਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ ਹੈ। ਰਾਵੀ ਦਰਿਆ ਦੀ ਇੱਕ ਸਾਈਡ 'ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਡਾ ਨਹੀਂ ਹੈ, ਜਿਸ ਕਰਕੇ ਦਰਿਆ ਦਾ ਪਾਣੀ ਖੇਤਾਂ ਵਿੱਚ ਚਲਾ ਜਾਂਦਾ ਹੈ ਅਤੇ ਫਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਲੇਕਿਨ ਇਹ ਦਾਅਵੇ ਕਾਗਜਾਂ ਵਿੱਚ ਹੀ ਨਜ਼ਰ ਆ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਕਿਸਾਨ ਸੁਰਜੀਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਾਗੀਰ ਸਿੰਘ, ਹਰਜਿੰਦਰ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਦਰਿਆ ਵਿੱਚ ਪਾਣੀ ਆਉਣ ਕਰਕੇ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ, ਕਈ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ, ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਸੁਧ ਨਹੀਂ ਲਈ ਗਈ।

ਕੁਝ ਸਮਾਂ ਪਹਿਲਾਂ ਰਾਵੀ ਦਰਿਆ ਦੀ ਇੱਕ ਸਾਈਡ 'ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਡਾ ਨਾ ਹੋਣ ਕਰਕੇ ਸਾਰਾ ਪਾਣੀ ਖੇਤਾਂ ਵਿਚ ਆ ਜਾਂਦਾ ਹੈ, ਜਿਸ ਨਾਲ ਫਸਲ ਖਰਾਬ ਹੋ ਜਾਂਦੀ ਹੈ। ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਹੈ, ਲੇਕਿਨ ਹੁਣ ਤੱਕ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਹੈ।

ਇਹ ਵੀ ਪੜ੍ਹੋ:ਲਓ ਵੀ ਕਿਸਾਨੋਂ ਆ ਗਿਆ ਤੁਹਾਡੇ ਲਈ ਨਵਾਂ ਜੁਗਾੜ!

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।

ABOUT THE AUTHOR

...view details