ਗੁਰਦਾਸਪੁਰ: ਟੋਕੀਓ ਓਲਪਿੰਕ ਵਿੱਚ ਭਾਰਤੀ ਹਕੀ ਟੀਮ ਨੂੰ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਮਿਲੀ ਸੀ ਜਿਸਤੋਂ ਬਾਅਦ ਸਭ ਦੀਆਂ ਨਜ਼ਰਾਂ ਕਾਂਸੀ ਤਮਗਾ ਜਿੱਤਣ ’ਤੇ ਲੱਗੀਆਂ ਹੋਈਆਂ ਸਨ ਅਤੇ ਸਭ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਬੈਲਜੀਅਮ ਨਾਲ ਹੋਏ ਸੈਮੀ ਫਾਈਨਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਖਿਡਾਰੀ ਸਿਮਰਨਜੀਤ ਸਿੰਘ ਨਹੀਂ ਖੇਡਿਆ ਸੀ ਇੰਡੀਆ ਅਤੇ ਟੀਮ ਦੀ ਹਾਰ ਤੋਂ ਬਾਅਦ ਸਿਮਰਨਜੀਤ ਸਿੰਘ ਦੀ ਭੈਣ ਨੇ ਕਿਹਾ ਕਿ ਸੈਮੀ ਫਾਈਨਲ ਵਿੱਚ ਸਿਮਰਨਜੀਤ ਨਹੀਂ ਖੇਡਿਆ ਸੀ ਜੇਕਰ ਉਸਦਾ ਭਰਾ ਖੇਡਦਾ ਤਾਂ ਇੰਡੀਆ ਟੀਮ ਜਿੱਤ ਸਕਦੀ ਸੀ।
ਇਹ ਵੀ ਪੜੋ: Tokyo Olympics: ਪਰਿਵਾਰ ਨਾਲ ਵੀਡੀਓ ਕਾਲ ’ਤੇ ਭਾਵੁਕ ਹੋਇਆ ਖਿਡਾਰੀ ਮਨਦੀਪ ਸਿੰਘ
ਉਹਨਾਂ ਨੇ ਕਿਹਾ ਕਿ ਕਿ ਸਿਮਰਨਜੀਤ ਨੇ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ 2 ਗੋਲ ਕੀਤੇ ਹਨ ਅਤੇ ਇੰਡੀਆ ਟੀਮ ਨੂੰ ਕਾਂਸੀ ਤਮਗਾ ਜਿਤਾਇਆ ਹੈ। ਇਸ ਮੌਕੇ ’ਤੇ ਇੰਡੀਆ ਟੀਮ ਦੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਇੰਡੀਆ ਟੀਮ ਨੇ ਬਹੁਤ ਚੰਗਾ ਪ੍ਰਦਰਸ਼ਨ ਕਰ ਕੇ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਇੰਡੀਆ ਦੇ ਨਾਮ ਕੀਤਾ ਹੈ।
ਹਾਕੀ ਖਿਡਾਰੀ ਸਿਮਰਨਜੀਤ ਦੀ ਭੈਣ ਦੀ ਗੱਲ ਹੋਈ ਸੱਚ ਉਨ੍ਹਾਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਦੇਸ਼ ਦੇ ਲੋਕ ਚਾਹੁੰਦੇ ਸਨ ਕਿ ਇੰਡੀਆ ਟੀਮ ਮੈਡਲ ਜਿਤੇ ਅਤੇ ਇੰਡੀਆ ਟੀਮ ਨੇ ਦੇਸ਼ ਦਾ ਉਹ ਸੁਪਨਾ ਪੂਰਾ ਕੀਤਾ ਹੈ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ