ਪੰਜਾਬ

punjab

By

Published : Jun 11, 2020, 4:55 PM IST

ETV Bharat / state

ਜਾਣੋ ਗੁਰਦੁਆਰਾ ਕੰਧ ਸਾਹਿਬ ਤੇ ਡੇਰਾ ਸਾਹਿਬ ਬਟਾਲਾ ਦਾ ਇਤਿਹਾਸ

ਬਟਾਲਾ ਵਿੱਚ ਸਥਿਤ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸਬੰਧਤ ਗੁਰੁਆਰਾ ਕੰਧ ਸਾਹਿਬ ਤੇ ਡੇਰਾ ਸਾਹਿਬ ਮੌਜੂਦ ਹੈ। ਇੱਥੇ ਮੌਜੂਦ ਹੈ ਗੁਰੂ ਜੀ ਵੱਲੋਂ ਵਰਸੋਈ ਕੰਧ ਜੋ ਕੇ ਅੱਜ ਵੀ ਗੁਰੂ ਜੀ ਦੀ ਬਖਸ਼ੀਸ਼ ਸਦਕਾ ਕਾਇਮ ਖੜ੍ਹੀ ਹੈ। ਪੜ੍ਹੋ ਪੂਰੀ ਖ਼ਬਰ...

batala, Gurdwara Kandh, Gurdwara Dera Sahib Batala Sahib
ਜਾਣੋ ਗੁਰਦੁਆਰਾ ਕੰਧ ਸਾਹਿਬ ਤੇ ਡੇਰਾ ਸਾਹਿਬ ਬਟਾਲਾ ਦਾ ਇਤਿਹਾਸ

ਗੁਰਦਾਸਪੁਰ : ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਆਪਣੇ ਆਪ ਵਿੱਚ ਕਈ ਤਰ੍ਹਾਂ ਦਾ ਇਤਿਹਾਸ ਸਮੋਈ ਬੈਠਾ ਹੈ। ਬਟਾਲਾ ਦਾ ਸਿੱਖ ਇਤਿਹਾਸ ਵਿੱਚ ਵੀ ਇੱਕ ਵਿਲੱਖਣ ਸਥਾਨ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਵੀ ਹਨ। ਗੁਰੂ ਜੀ ਧਰਮ ਪਤਨੀ ਮਾਤਾ ਸੁਲੱਖਣੀ ਜੀ ਦਾ ਪੇਕਾ ਸ਼ਹਿਰ ਵੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਕਈ ਇਤਿਹਾਸਕ ਸਥਾਨ ਬਟਾਲਾ ਵਿੱਚ ਮੌਜੂਦ ਹਨ। ਇਨ੍ਹਾਂ ਸਥਾਨਾਂ ਵਿੱਚ ਗੁਰਦੂਆਰਾ ਕੰਧ ਸਾਹਿਬ ਅਤੇ ਗੁਰਦੂਆਰਾ ਡੇਰਾ ਸਾਹਿਬ ਸ਼ਾਮਲ ਹਨ। ਇਹ ਦੋਵੇਂ ਗੁਰਦੁਆਰਾ ਸਾਹਿਬ ਨੇੜੇ-ਨੜੇ ਹੀ ਹਨ।

ਗੁਰਦੁਆਰਾ ਡੇਰਾ ਸਾਹਿਬ

ਇਨ੍ਹਾਂ ਦੋਵਾਂ ਗੁਰੂ ਘਰਾਂ ਦੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਗੁਰਦੁਆਰਾ ਕੰਧ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ 1487 ਵਿੱਚੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੰਝ ਲੈ ਕੇ ਆਪਣੇ ਸੁਹਰਾ ਪਰਿਵਾਰ ਦੇ ਘਰ ਪਹੁੰਚੇ ਤਾਂ ਜੰਝ ਦੇ ਸਵਾਗਤ ਲਈ ਘਰ ਤੋਂ ਬਾਹਰ ਹੀ ਰੁੱਕ ਗਈ। ਇਸ ਦੌਰਾਨ ਜੰਝ ਸਮੇਤ ਗੁਰੂ ਨਾਨਕ ਦੇਵ ਜੀ ਇੱਕ ਪਲੰਘ 'ਤੇ ਇੱਕ ਕੰਧ ਦੇ ਨੇੜੇ ਬੈਠੇ ਸਨ।

ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਂਹ ਦਾ ਮੌਸਮ ਹੋਣ ਕਾਰਨ ਇਲਾਕੇ ਦੀਆਂ ਕੁਝ ਮੁਟਿਆਰਾਂ ਨੇ ਸ਼ਰਾਰਤਣ ਇਸ ਕੰਧ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਸੁਟੱਣ ਦੀ ਵਿਉਂਅਤ ਬਣਾਈ , ਜਿਸ ਦੀ ਭਣਕ ਇੱਕ ਬਜ਼ੁਰਗ ਔਰਤ ਨੂੰ ਲੱਗੀ ਤਾਂ ਉਸ ਨੇ ਗੁਰੂ ਜੀ ਨੂੰ ਕੰਧ ਤੋਂ ਦੂਰ ਹੱਟ ਜਾਣ ਦੀ ਸਲਾਹ ਦਿੱਤੀ। ਬਜ਼ੁਰਗ ਵੱਲੋਂ ਦਿੱਤੀ ਇਸ ਸਲਾਹ 'ਤੇ ਗੁਰੂ ਜੀ ਨੇ ਕਿਹਾ ਕਿ ਇਹ ਕੰਧ ਕਦੇ ਵੀ ਨਹੀਂ ਡਿੱਗੇਗੀ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਮੌਜੂਦ ਰਹੇਗੀ।

ਇਤਿਹਾਸਕ ਥੜਾ ਸਾਹਿਬ

ਅੱਜ ਵੀ ਗੁਰਦੂਆਰਾ ਕੰਧ ਸਾਹਿਬ ਵਿੱਚ ਇਹ ਕੰਧ ਇਸੇ ਤਰ੍ਹਾਂ ਹੀ ਮੌਜੂਦ ਹੈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਗੁਰੂ ਜੀ ਦੀ ਨਿਸ਼ਾਨੀ ਵੱਜੋਂ ਅੱਜ ਵੀ ਸੰਗਤਾਂ ਇਸ ਕੰਧ ਦੇ ਦਰਸ਼ਨ ਕਰਨ ਆਉਂਦੀਆਂ ਹਨ।

ਇਸੇ ਤਰ੍ਹਾਂ ਹੀ ਗੁਰਦੁ ਆਰਾ ਡੇਰਾ ਸਾਹਿਬ ਹੈ, ਇਸ ਸਥਾਨ ਬੀਬੀ ਸੁਲੱਖਣੀ ਜੀ ਦਾ ਘਰ ਹੈ। ਇਸੇ ਅਸ਼ਥਾਨ 'ਤੇ ਗੁਰੂ ਜੀ ਅਤੇ ਬੀਬੀ ਸੁਲੱਖਣੀ ਜੀ ਦੇ ਅਨੰਦ ਕਾਰਜ ਹੋਏ ਸਨ। ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਜੀ ਨੇ ਰਿਵਾਇਤੀ ਢੰਗ ਨਾਲ ਫੇਰੇ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਆਪਣਾ ਵਿਆਹ ਕਾਰਜ ਗੁਰੂ ਸ਼ਬਦ ਦਾ ਓਟ ਆਸਰਾ ਲੈ ਕੇ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਇੱਕ ਪੋਥੀ ਦੁਆਲੇ ਪ੍ਰਕਰਮਾਂ ਕਰਕੇ ਉਨ੍ਹਾਂ ਆਪਣਾ ਵਿਆਹ ਕਾਰਜ ਸੰਪਨ ਕਰਵਾਇਆ।

ਅੱਜ ਵੀ ਸੰਗਤਾਂ ਦੂਰ-ਦੁਰਾਡੇ ਤੋਂ ਇਨ੍ਹਾਂ ਦੋਵੇਂ ਸਥਾਨਾ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ। ਇਸ ਸਥਾਨ 'ਤੇ ਇੱਕ ਅਜਾਇਬ ਘਰ ਵੀ ਮਜੌਦ ਹੈ, ਜੋ ਕਿ ਆਈਆਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੀ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।

ABOUT THE AUTHOR

...view details