ਗੁਰਦਾਸਪੁਰ/ਬਟਾਲਾ: ਤਿਉਹਾਰਾਂ ਦੇ ਆ ਰਹੇ ਮੌਸਮ ਵਿੱਚ ਲੋਕਾਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਦੁੱਧ ਤੇ ਦੁੱਧ ਉਤਪਾਦਾਂ, ਮਠਿਆਈਆਂ ਤੇ ਬੇਕਰੀ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਵਿਭਾਗ ਵੱਲੋਂ ਕੱਚੇ ਮਾਲ ਦੇ ਉਤਪਾਦਕਾਂ ਅਤੇ ਖੁਰਾਕ ਸਨਅੱਤ ਨਾਲ ਜੁੜੀਆਂ ਹੋਰ ਇਕਾਈਆਂ ਦੀ ਸੁਚੱਜੀ ਜਾਂਚ ਲਈ ਜ਼ਿਲ੍ਹਾ ਪੱਧਰ ’ਤੇ ਟੀਮਾਂ ਬਣਾਇਆ ਗਇਆ ਹਨ।
ਲੋਕਾਂ ਨੂੰ ਮੁਹਾਇਆ ਕਰਵਾਇਆ ਜਾਵੇਗਾ ਸ਼ੁਧ ਭੋਜਨ
ਇਸ ਦੀ ਜਾਣਕਾਰੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਵੱਲੋਂ ਮੀਡਿਆ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰੇ, ਮਿਲਾਵਟ ਰਹਿਤ ਤੇ ਪੌਸ਼ਟਿਕ ਭੋਜਨ ਪਦਾਰਥ ਮੁਹੱਈਆ ਕਰਾਉਣ ਚਾਹੁੰਦੀ ਹੈ। ਇਸੇ ਉੇਦੇਸ਼ ਨੂੰ ਪੁਰਾ ਕਰਨ ਵਿਭਾਗ ਵੱਲੋਂ ਜਾਂਚ ਟੀਮਾਂ ਬਣਾਇਆ ਗਈਆਂ ਹਨ।
ਦੋਸ਼ੀ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਚੂਨ ਵਿਕਰੇਤਾ ਜਾਂ ਉਤਪਾਦਕ ਅਨੈਤਿਕ ਢੰਗ ਨਾਲ ਕੰਮ ਕਰਦਾ ਪਾਇਆ ਗਿਆ ਤਾਂ ਉਲੰਘਣਾ ਕਰਨ ਵਾਲੇ ਵਿਰੁੱਧ “ਫੂਡ ਸੇਫਟੀ ਸਟੈਂਡਰਡਜ਼ ਅਤੇ ਰੈਗੂਲੇਸ਼ਨ ਐਕਟ” ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਲਾਵਟਖ਼ੋਰੀ ਦੇ ਧੰਦੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਚੈਕਿੰਗ ਦਾ ਮਤਲਬ ਕਿਸੇ ਨੂੰ ਵੀ ਤੰਗ-ਪਰੇਸ਼ਾਨ ਕਰਨਾ ਨਹੀਂ
ਚੇਅਰਮੈਨ ਚੀਮਾ ਨੇ ਕਿਹਾ ਕਿ ਚੈਕਿੰਗ ਦਾ ਮਤਲਬ ਕਿਸੇ ਨੂੰ ਵੀ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਦਰਜੇ ਦੇ ਭੋਜਨ ਪਦਾਰਥ ਉਪਲਬਧ ਕਰਾਉਣ ਹੈ। ਮਿਲਾਵਟਖ਼ੋਰੀ ਵਰਗੇ ਅਨੈਤਿਕ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਵਿਕਰੇਤਾ ਤੇ ਉਦਪਾਦਕਾਂ ਨੂੰ ਵੀ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਜੋ ਪੂਰਨ ਰੂਪ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ ਅਤੇ ਸੰਜਮ ਤੇ ਨੈਤਿਕਤਾ ਨਾਲ ਵਪਾਰ ਦਾ ਵਿਸਥਾਰ ਕੀਤਾ ਜਾ ਸਕੇ।