ਪੰਜਾਬ

punjab

ETV Bharat / state

Hardman Singh Kahlo died in Canada: ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ, ਪਰਿਵਾਰ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ - ਹਰਦਮਨ ਸਿੰਘ ਕਾਹਲੋ ਦੀ ਕੈਨੇਡਾ ਵਿੱਚ ਮੌਤ

ਗੁਰਦਾਸਪੁਰ ਦੇ ਪਿੰਡ ਅਲੂਣਾ ਦੇ ਅਜ਼ਾਦੀ ਘੁਲਾਟੀਏ ਤੇਜਾ ਸਿੰਘ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਪਰਿਵਾਰ ਦੇ ਪੁੱਤਰ ਹਰਦਮਨ ਸਿੰਘ ਕਾਹਲੋ ਦੀ ਅਟੈਕ (Hardman Singh Kahlo died in Canada) ਨਾਲ ਕੈਨੇਡਾ ਵਿੱਚ ਮੌਤ ਹੋ ਗਈ ਹੈ। ਇਸ ਦੌਰਾਨ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

Hardman Singh Kahlo died in Canada
Hardman Singh Kahlo died in Canada

By

Published : Feb 15, 2023, 10:48 PM IST

ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ

ਗੁਰਦਾਸਪੁਰ:ਪੰਜਾਬ ਦੀ ਨੌਜਵਾਨ ਪੀੜੀ ਵਿੱਚ ਵਿਦੇਸ਼ ਜਾ ਕੇ ਕੰਮ ਕਰਨ ਦਾ ਸਿਲਸਲਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਜਿਸ ਕਰਕੇ ਨੌਜਵਾਨ ਵੱਡੇ ਤੋਂ ਵੱਡਾ ਰਿਸਕ ਲੈਣ ਲਈ ਵੀ ਤਿਆਰ ਹਨ। ਅਜਿਹਾ ਮਾਮਲਾ ਗੁਰਦਾਸਪੁਰ ਦੇ ਪਿੰਡ ਅਲੂਣਾ ਤੋਂ ਆਇਆ। ਜਿੱਥੋਂ ਦੇ ਅਜ਼ਾਦੀ ਘੁਲਾਟੀਏ ਤੇਜਾ ਸਿੰਘ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਪਰਿਵਾਰ ਦੇ ਪੁੱਤਰ ਹਰਦਮਨ ਸਿੰਘ ਕਾਹਲੋ ਦੀ (Hardman Singh Kahlo died in Canada) ਅਟੈਕ ਨਾਲ ਕੈਨੇਡਾ ਵਿੱਚ ਮੌਤ ਹੋ ਗਈ ਹੈ। ਇਸ ਦੌਰਾਨ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਆਪਣੇ ਜੱਦੀ ਪਿੰਡ ਵਿੱਚ ਕਰ ਸਕਣ।

ਹਰਦਮਨ ਸਿੰਘ ਕਾਹਲੋਂ ਦੀ ਅਟੈਕ ਨਾਲ ਮੌਤ:-ਇਸ ਦੌਰਾਨ ਹੀ ਅਜ਼ਾਦੀ ਘੁਲਾਟੀਏ ਤੇਜਾ ਸਿੰਘ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ ਹਰਦਮਨ ਸਿੰਘ ਕਾਹਲੋਂ ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਵੱਸਿਆ ਹੈ। ਜਿਸ ਨੂੰ ਤਿੰਨ ਦਿਨ ਪਹਿਲਾ ਅਚਾਨਕ ਅਟੈਕ ਆਇਆ ਅਤੇ ਹਸਪਤਾਲ ਵਿੱਚ ਤਿੰਨ ਦਿਨ ਕੋਮਾ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੂੰ ਅੱਜ ਬੁੱਧਵਾਰ ਨੂੰ ਕੈਨੇਡਾ ਵਿੱਚ ਬੈਠੀ ਉਹਨਾਂ ਦੀ ਨੂੰਹ ਤੋਂ ਸੁਨੇਹਾ ਮਿਲਿਆ ਕਿ ਪੁੱਤ ਦੀ ਮੌਤ ਹੋ ਗਈ। ਉਹਨਾਂ ਲਈ ਤਾਂ ਜਿਵੇ ਸਭ ਕੁੱਝ ਖਤਮ ਹੋ ਗਿਆ ਹੈ, ਉੱਥੇ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਪੁੱਤ ਦੀ ਮ੍ਰਿਤਕ ਦੇਹ ਭਾਰਤ ਜਲਦ ਲਿਆਉਣ ਦੀ ਮੰਗ:-ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਹਰਦਮਨ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਉਸਦੀ ਪਤਨੀ ਅਤੇ 2 ਛੋਟੇ ਬੱਚੇ 9 ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ ਹੈ। ਉਹਨਾਂ ਦਾ ਵੀ ਕੈਨੇਡਾ ਵਿੱਚ ਰੋ-ਰੋ ਬੁਰਾ ਹਾਲ ਹੈ ਅਤੇ ਪਰਿਵਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜਲਦ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ। ਉੱਥੇ ਹੀ ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਜਲਦ ਲਿਆਉਣ ਵਿੱਚ ਉਹਨਾਂ ਦੀ ਮਦਦ ਕਰੇ ਤਾਂ ਜੋ ਪੁੱਤ ਦਾ ਅੰਤਿਮ ਸਸਕਾਰ ਉਹ ਜੱਦੀ ਪਿੰਡ ਵਿੱਚ ਕਰ ਸਕਣ।


ਇਹ ਵੀ ਪੜੋ:-Khalistani Slogans in Canada: ਕੈਨੇਡਾ ਵਿੱਚ ਮੰਦਿਰ ਦੀ ਕੰਧ ਉੱਤੇ ਭਾਰਤ ਵਿਰੋਧੀ ਨਾਅਰੇ, ਪੰਜਾਬ ਵਿੱਚ ਸਿਆਸੀ ਉਬਾਲ

ABOUT THE AUTHOR

...view details