ਪੰਜਾਬ

punjab

ETV Bharat / state

ਨਹਿਰ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼

ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਇਲਾਕੇ ਚ ਪੈਂਦੀ ਨਹਿਰ ਦੇ ਕਿਨਾਰੇ ਤੇ ਇਕ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈਕੇ ਤਫਤੀਸ਼ ਸ਼ੁਰੂ ਕੀਤੀ।

ਨਹਿਰ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼
ਨਹਿਰ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼

By

Published : Apr 7, 2022, 10:49 PM IST

ਗੁਰਦਾਪੁਰ: ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਇਲਾਕੇ 'ਚ ਪੈਂਦੀ ਨਹਿਰ ਦੇ ਕਿਨਾਰੇ ਤੇ ਇਕ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈਕੇ ਤਫਤੀਸ਼ ਸ਼ੁਰੂ ਕੀਤੀ। ਉਕਤ ਮ੍ਰਿਤਕ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਕਾਲਾ ਅਫਗਾਨਾ ਵਜੋਂ ਹੋਈ ਹੈ।

ਉਧਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੋਵ ਪਿੰਡ ਦੇ ਹੀ ਇਕ ਨੌਜ਼ਵਾਨ ਨਾਲ ਘਰੋਂ ਗਿਆ ਸੀ ਪਰ ਸਵੇਰ ਦਾ ਵਾਪਿਸ ਨਹੀਂ ਆਇਆ ਉਧਰ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈਕੇ ਮ੍ਰਿਤਕ ਨੌਜਵਾਨ ਦੇ ਭਰਾ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਹੀ ਪਿੰਡ ਇੱਕ ਨੌਜਵਾਨ ਨੇ ਭਰਾ ਲਵਪ੍ਰੀਤ ਸਿੰਘ ਨੂੰ ਘਰੋਂ ਬੁਲਾਕੇ ਅਪਣੇ ਨਾਲ ਲੈ ਕੇ ਗਿਆ ਸੀ।

ਨਹਿਰ ਕਿਨਾਰੇ ਤੋਂ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼

ਬਾਅਦ ਦੁਪਹਿਰ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵੱਲੋਂ ਆਏ ਫੋਨ ਤੋਂ ਪਤਾ ਚੱਲਿਆ ਕਿ ਲੋਵਪ੍ਰੀਤ ਦੀ ਲਾਸ਼ ਨਜ਼ਦੀਕ ਰਾਇਮਲ ਨਹਿਰ ਦੇ ਕੋਲ ਪਈ ਸੀ ਅਤੇ ਜਦੋਂ ਇੱਥੇ ਆਣ ਕੇ ਦੇਖਿਆ ਤਾਂ ਭਰਾ ਦੀ ਅੱਧ ਸੜੀ ਲਾਸ਼ ਝਾੜੀਆਂ ਵਿੱਚ ਪਈ ਸੀ ਉਥੇ ਹੀ ਮ੍ਰਿਤਕ ਦੇ ਭਰਾ ਦਮਨਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐਚ.ਓ.ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਕਾਲਾ ਅਫਗਾਨਾ ਵਜੋਂ ਹੋਈ ਹੈ ਜਿਸ ਦੀ ਅੱਧ ਸੜੀ ਲਾਸ਼ ਨਹਿਰ ਕਿਰਨ ਨਜ਼ਦੀਕ ਪਿੰਡ ਰਾਇਮਲ ਤੋਂ ਬਰਾਮਦ ਹੋਈ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ 'ਤੇ ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਪੁਲਿਸ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:-ਡਿਪਟੀ ਕਲੈਕਟਰ ਦੀ ਧੀ ਅਤੇ ਫਿਲਮ ਅਦਾਕਾਰਾ ਨੇ ਦੋਸਤ ਨਾਲ ਮਿਲ ਕੇ ਲੜਕੇ ਦੀ ਕੀਤੀ ਕੁੱਟਮਾਰ

ABOUT THE AUTHOR

...view details