ਗੁਰਦਾਸਪੁਰ:ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ (Farmer leader Gurnam Singh Chaduni) ਦੇਰ ਸ਼ਾਮ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਪਿੰਡ ਚੱਠਾ ਵਿਖੇ ਪਹੁੰਚੇ। ਜਿੱਥੇ ਕਿ ਉਨ੍ਹਾਂ ਨੇ ਪਿਛਲੇ ਦਿਨੀ ਪੁੰਛ 'ਚ ਸ਼ਹੀਦ ਹੋਏ ਫੌਜੀ ਜਵਾਨ ਮਨਦੀਪ ਸਿੰਘ (Martyred soldier Mandeep Singh) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਮਨਦੀਪ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਪਹੁਚਿਆ ਹਾਂ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਨੇ ਅੱਜ ਅਜਿਹੇ ਹਾਲਾਤ ਬਣਾ ਦਿਤੇ ਹਨ ਕਿ ਸਰਹੱਦ ਤੇ ਕਿਸਾਨਾਂ ਦੇ ਜਵਾਨ ਪੁੱਤ ਸ਼ਹੀਦ ਹੋ ਰਹੇ ਹਨ ਅਤੇ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ 'ਚ ਕਿਸਾਨ ਸ਼ਹੀਦ ਹੋ ਰਹੇ ਹਨ। ਪਰ ਰਾਜਨੇਤਾਵਾਂ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ।
ਉਨ੍ਹਾਂ ਕਿਹਾ ਕਿ ਇਹ ਸਭ ਰਾਜਨੀਤਿਕ ਪਾਰਟੀਆਂ (Political parties) ਇਕੋ ਜਿਹੀਆਂ ਹਨ , ਜਿਸ ਕਰਕੇ ਕਿਸੇ ਵੱਡੇ ਬਦਲ ਦੀ ਅੱਜ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੂੰ ਨਾ ਦੇਸ਼ ਦੇ ਕਿਸਾਨ ਦੀ ਅਤੇ ਨਾ ਹੀ ਦੇਸ਼ ਦੇ ਜਵਾਨਾਂ ਦੀ ਕੋਈ ਕਦਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾੜੀਆਂ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ।
ਵਿਧਾਨ ਸਭਾ ਚੋਣਾਂ ਬਾਰੇ ਗੁਰਨਾਮ ਸਿੰਘ ਚਡੂਨੀ ਦਾ ਵੱਡਾ ਬਿਆਨ ਇਸ ਦੇ ਤਹਿਤ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ (Farmer leader Gurnam Singh Chaduni) ਨੇ ਕਿਹਾ ਕਿ ਉਹਨਾਂ ਵਲੋਂ ਮਿਸ਼ਨ ਪੰਜਾਬ 2022 (Mission Punjab 2022) ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਇਕ ਵਿਸ਼ੇਸ ਟੀਮ ਪੰਜਾਬ ਭਰ 'ਚ ਹਰ ਹਲਕੇ ਤੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਪੰਜਾਬੀ ਅਤੇ ਲੋਕ ਹਿੱਤ ਬੁੱਧੀਜੀਵੀ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸਦੀ ਤਿਆਰੀ ਕੀਤੀ ਜਾ ਰਹੀ ਹੈ, ਕਿ ਵਿਧਾਨ ਸਭਾ ਚੋਣਾਂ (Assembly elections) ਵਿੱਚ ਪੰਜਾਬ ਦੀਆ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੀ ਜਾਵੇ ਅਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸੰਬੰਧੀ ਹਰ ਪੱਖ ਉਤੇ ਵਿਚਾਰ ਅਤੇ ਕੰਮ ਚਲ ਰਿਹਾ ਹੈ।
ਇਸ ਦੇ ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਜੋ ਵੀ ਉਮੀਦਵਾਰ ਹੋਣਗੇ, ਉਹ ਆਮ ਸਧਾਰਨ ਲੋਕਾਂ ਵਿੱਚੋਂ ਹੋਣਗੇ। ਉਹਨਾਂ 'ਚ ਕੋਈ ਵੀ ਸਿਆਸੀ ਰਾਜਨੀਤਿਕ ਲੀਡਰ ਨਹੀਂ ਹੋਵੇਗਾ। ਉਨ੍ਹਾਂ ਦੀ ਪਾਰਟੀ ਵਿੱਚ ਆਮ ਜਨਤਾ ਚੋ ਹੀ ਉਮੀਦਵਾਰ ਹੋਣਗੇ।
ਇਹ ਵੀ ਪੜ੍ਹੋ:ਕਿਸਾਨਾਂ ਵਲੋਂ ਭਾਜਪਾ-ਜੇਜੇਪੀ ਆਗੂਆਂ ਦਾ ਵਿਰੋਧ ਜਾਰੀ, ਹੁਣ ਔਰਤਾਂ ਸੰਭਾਲਣਗੀਆਂ ਕਮਾਨ, ਜਾਣੋ ਕੀ ਹੋਵੇਗਾ ਪਾਰਟੀ ਦਾ ਸਟੈਂਡ