ਗੁਰਦਾਸਪੁਰ : ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਪੁੱਤਰੀ ਤਾਰਾ ਸਿੰਘ, ਨੇ ਪਹਿਲੀ ਸਹਾਇਕ ਪੁਲਿਸ ਚੀਫ ਬਣਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਮਨਜੀਤ ਕੌਰ ਦੇ ਪੂਰੇ ਇਲਾਕੇ ਅੰਦਰ ਵੀ ਖੁਸ਼ੀ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਕੁਲਵੰਤ ਸਿੰਘ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ, ਉਸ ਵੱਲੋਂ ਛੇਵੀ ਕਲਾਸ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋਂ ਕੀਤੀ ਗਈ।
2008 ਵਿੱਚ ਜੁਆਇਨ ਕੀਤੀ ਪੁਲਿਸ ਫੋਰਸ :ਉਪਰੰਤ 1996 ਵਿਚ ਆਪਣੇ ਪਰਿਵਾਰ ਸਮੇਤ ਅਮਰੀਕਾ ਚੱਲ ਗਈ। ਉਥੋਂ ਬਾਰ੍ਹਵੀ ਕਰਨ ਤੋਂ ਉਪਰੰਤ ਨਿਊ ਹੈਵਨ ਯੂਨੀਵਰਸਿਟੀ ਤੋਂ ਕਮਰੀਸ਼ਲ ਲਾਅ ਚੀਫ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ 2008 ਵਿਚ ਪੁਲਸ ਫੋਰਸ ਵਿਚ ਭਰਤੀ ਹੋ ਗਈ ਅਤੇ ਆਪਣੀ ਮਿਹਨਤ ਸਦਕਾ ਉਸ ਨੇ 24 ਮਾਰਚ 2023 ਨੂੰ ਅਮਰੀਕਾ ਵਿਚ ਅਸਿਸਟੈਂਟ ਪੁਲਸ ਚੀਫ ਬਣਨ ਦਾ ਸੁਪਨਾ ਪੂਰਾ ਕੀਤਾ। ਇਸ ਮਾਣ ਵਾਲੀ ਗੱਲ ਨੇ ਪੂਰੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆ ਜਾ ਰਹੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪਰਿਵਾਰ ਅਤੇ ਸਹਿਕਰਮੀਆਂ ਸਮੇਤ ਇੱਕ ਵੱਡੇ ਇਕੱਠ ਦੀ ਮੌਜੂਦਗੀ ਵਿੱਚ, ਲੈਫਟੀਨੈਂਟ ਮਨਮੀਤ ਨੂੰ ਸ਼ਹਿਰ ਦੇ ਤੀਜੇ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁਕਾਈ ਗਈ। ਇਹ ਵਿਭਾਗ ਦੇ ਦੂਜੇ-ਇਨ-ਏਸ਼ੀਅਨ ਵਜੋਂ ਪਹਿਲੀ ਨਿਯੁਕਤੀ ਹੈ।