ਗੁਰਦਾਸਪੁਰ:ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਕੌਰ ਅਮਰੀਕਾ ਵਿੱਚ ਪੜ੍ਹਨ ਲਈ ਗਈ। ਜਿਸ ਤੋਂ ਬਾਅਦ ਉਸ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਸਹਾਇਕ ਪੁਲਿਸ ਚੀਫ ਬਣਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਥੇ ਪੂਰੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਮੀਤ ਦੇ ਪਿਤਾ ਨੇ ਦੱਸਿਆ ਕਿ ਉਹ ਖੁਦ ਨੇਵੀ ਵਿਚ ਸੇਵਾ ਕਰ ਚੁੱਕੇ ਹਨ। ਉਸਦੀ ਧੀ ਸ਼ੁਰੂ ਤੋਂ ਹੀ ਫੋਰਸ ਵਿੱਚ ਭਰਤੀ ਹੋਣਾ ਚਾਹੁੰਦੀ ਸੀ। ਪਿਸਤੌਲ ਰੱਖਣ ਦੀ ਸ਼ੌਕੀਨ ਸੀ। ਜਿਸ ਕਰਕੇ ਉਸਦੇ ਸ਼ੌਂਕ ਨੇ ਉਸ ਨੂੰ ਅੱਜ ਅਮਰੀਕਾ ਵਿੱਚ ਸਹਾਇਕ ਪੁਲਿਸ ਚੀਫ ਬਣਾ ਦਿੱਤਾ ਹੈ। ਉਸਦਾ ਸੁਪਨਾ ਹੈ ਕਿ ਉਹ ਹੁਣ ਚੀਫ਼ ਬਣੇ ਜਿਸ ਲਈ ਹੋਰ ਮਿਹਨਤ ਕਰ ਰਹੀ ਹੈ।
ਬਚਪਨ ਦਾ ਸੁਪਨਾ ਪੂਰਾ: ਇਸ ਮੌਕੇ ਗੱਲਬਾਤ ਕਰਦੇ ਮਨਮੀਤ ਕੌਰ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਸਤਵੰਤ ਕੌਰ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ। ਅਮਰੀਕਾ ਵਿਚ ਉਹ ਆਪਣੇ ਰਿਸ਼ਤੇਦਾਰ ਜੋ ਕਿ ਐਫਬੀਆਈ ਵਿੱਚ ਨੌਕਰੀ ਕਰਦੇ ਸਨ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਸੀ ਇਸ ਪ੍ਰਭਾਵ ਕਾਰਨ ਹੀ ਉਸ ਨੇ ਪੁਲਿਸ ਫੋਰਸ ਜੋਇਨ ਕੀਤੀ। ਮਨਮੀਤ ਵੱਲੋ ਛੇਵੀਂ ਕਲਾਸ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋ ਕੀਤੀ ਗਈ। ਇਸ ਤੋਂ ਬਾਅਦ 1996 ਵਿਚ ਆਪਣੇ ਪਰਿਵਾਰ ਸਮੇਤ ਅਮਰੀਕਾ ਚੱਲ ਗਈ। ਉਥੋ ਬਾਰ੍ਹਵੀ ਕਰਨ ਤੋ ਉਪਰੰਤ ਨਿਉੂ ਹੈਵਨ ਯੂਨੀਵਰਸਿਟੀ ਤੋ ਕਮਰੀਸ਼ਲ ਲਾਅ ਚੀਫ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ।