ਪੰਜਾਬ

punjab

ETV Bharat / state

ਗੁਰਦਾਸਪੁਰ ਦੇ ਨੌਜਵਾਨ ਦੀ ਕੈਲੀਫੋਰਨੀਆ 'ਚ ਸੜਕ ਹਾਦਸੇ ਦੌਰਾਨ ਮੌਤ - ਗੁਰਦਾਸਪੁਰ ਦੇ ਨੌਜਵਾਨ ਦੀ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ

ਗੁਰਦਾਸਪੁਰ : ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਕਿਸਾਨ ਪਰਿਵਾਰ ਦੇ ਜਵਾਨ ਪੁੱਤ ਦੀ ਕੈਲੀਫੋਰਨੀਆ ਚ ਇਕ ਸੜਕ ਹਾਦਸੇ ਚ ਹੋਈ ਮੌਤ ,ਅਮ੍ਰਿਤਪਾਲ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟ ਪਤਨ ਵਿੱਚ ਛਾਈ ਸੋਕ ਦੀ ਲਹਿਰ , ਉਥੇ ਹੀ ਪਰਿਵਾਰ ਕਾ ਕਹਿਣਾ ਹੈ ਕਿ ਜੋ ਸੁਪਨੇ ਸੰਜੋਏ ਸਨ ਸਭ ਖਤਮ ਹੋ ਗਏ। ਹੁਣ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ।

ਗੁਰਦਾਸਪੁਰ ਦੇ ਨੌਜਵਾਨ ਦੀ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ
ਗੁਰਦਾਸਪੁਰ ਦੇ ਨੌਜਵਾਨ ਦੀ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ

By

Published : Apr 11, 2021, 10:52 PM IST

ਗੁਰਦਾਸਪੁਰ : ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਕਿਸਾਨ ਪਰਿਵਾਰ ਦੇ ਜਵਾਨ ਪੁੱਤ ਦੀ ਕੈਲੀਫੋਰਨੀਆ ਚ ਇਕ ਸੜਕ ਹਾਦਸੇ ਚ ਹੋਈ ਮੌਤ ,ਅੰਮ੍ਰਿਤਪਾਲ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟ ਪਤਨ ਵਿੱਚ ਛਾਈ ਸੋਕ ਦੀ ਲਹਿਰ , ਉਥੇ ਹੀ ਪਰਿਵਾਰ ਕਾ ਕਹਿਣਾ ਹੈ ਕਿ ਜੋ ਸੁਪਨੇ ਸੰਜੋਏ ਸਨ ਸਭ ਖਤਮ ਹੋ ਗਏ। ਹੁਣ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ।

ਗੁਰਦਾਸਪੁਰ ਦੇ ਨੌਜਵਾਨ ਦੀ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ

ਗੁਰਦਾਸਪੁਰ ਦੇ ਪਿੰਡ ਭੇਟ ਪਤਨ ਦੇ ਰਹਿਣ ਵਾਲੇ ਨੌਜਵਾਨ ਅਮ੍ਰਿਤਪਾਲ ਸਿੰਘ ਜੋ ਕਿ ਪਿਛਲੇ 7 ਸਾਲਾਂ ਤੋਂ ਅਮਰੀਕਾ ਚ ਰਹਿ ਰਿਹਾ ਸੀ। ਉਸਦੇ ਪਰਿਵਾਰ ਨੂੰ ਅੰਮ੍ਰਿਤਪਾਲ ਦੀ ਉੱਥੇ ਕੈਲੀਫੋਰਨੀਆ ਚ ਸੜਕ ਹਾਦਸੇ ਚ ਮੌਤ ਹੋਣ ਦਾ ਸੁਨੇਹਾ ਮਿਲਿਆ ਤਾ ਪਰਿਵਾਰ ਤੇ ਜਿਵੇ ਕਹਿਰ ਟੁੱਟ ਗਿਆ ਹੋਵੇ , ਮ੍ਰਿਤਕ ਨੌਜਵਾਨ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਨੂੰ ਕੈਲੀਫੋਰਨੀਆ ਅਮਰੀਕਾ ਤੋਂ ਫੋਨ ਆਇਆ ਕਿ ਉਹਨਾਂ ਦੇ ਪੁੱਤ ਦਾ ਉਥੇ ਭਿਆਨਕ ਸੜਕ ਹਾਦਸਾ ਹੋਇਆ ਹੈ ਅਤੇ ਜਦੋਂ ਉਹਨਾਂ ਅਮਰੀਕਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਉੱਥੇ ਪੁੱਛ ਪੜਤਾਲ ਕੀਤੀ ਤਾ ਉਹਨਾਂ ਦੱਸਿਆ ਕਿ ਸੜਕ ਹਾਦਸੇ ਚ ਅੰਮ੍ਰਿਤਪਾਲ ਦੀ ਮੌਤ ਹੋ ਗਈ। ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਇਥੇ ਪੰਜਾਬ ਚ ਕੋਈ ਰੋਜ਼ਗਾਰ ਨਹੀਂ ਅਤੇ ਚੰਗੇ ਭਵਿਖ ਲਈ ਜ਼ਮੀਨ ਗਹਿਣੇ ਰੱਖ ਪੁੱਤ ਨੂੰ ਵਿਦੇਸ਼ ਭੇਜਿਆ ਸੀ ਮਗਰ ਇਹ ਨਹੀਂ ਪਤਾ ਸੀ ਕਿ ਅੱਜ ਇਹ ਵੀ ਦਿਨ ਸਾਹਮਣੇ ਆਵੇਗਾ ਅੱਜ ਪੁੱਤ ਗਵਾ ਲਿਆ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ |

ਅਮ੍ਰਿਤਪਾਲ ਸਿੰਘ ਦੀ ਮੌਤ ਦੇ ਸੁਨੇਹਾ ਨੂੰ ਲੈਕੇ ਇਲਾਕੇ ਭਰ ਚ ਸੋਗ ਦੀ ਲਹਿਰ ਹੈ ਅਤੇ ਉਥੇ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਸਕੱਤਰ ਸਿੰਘ ਉਹਨਾਂ ਦੀ ਕਿਸਾਨ ਜਥੇਬੰਦੀ ਦੇ ਜਿਲਾ ਆਗੂ ਹਨ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਇਸ ਦੁੱਖ ਦੀ ਘੜੀ ਚ ਪਰਿਵਾਰ ਦੇ ਨਾਲ ਖੜੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਸਰਕਾਰਾਂ ਦੀਆ ਨੀਤੀਆਂ ਦੇ ਦੁੱਖ ਤੋਂ ਪੰਜਾਬ ਦਾ ਹਰ ਨੌਜਵਾਨ ਵਿਦੇਸ਼ਾ ਵੱਲ ਰੁੱਖ ਕਰ ਰਿਹਾ ਹੈ ਅਤੇ ਇਹ ਦੁੱਖ ਨਹੀਂ ਕਿ ਪੁੱਤ ਪਰਿਵਾਰਾਂ ਤੋਂ ਦੂਰ ਹਨ ਅਤੇ ਇਸ ਪਰਿਵਾਰ ਦਾ ਪੁੱਤ ਤਾ ਹਮੇਸ਼ਾ ਲਈ ਦੂਰ ਚਲਾ ਗਿਆ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਮ੍ਰਿਤਕ ਬੇਟੇ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਪਿੰਡ ਲਿਆਂਦਾ ਜਾਵੇ।

For All Latest Updates

TAGGED:

ABOUT THE AUTHOR

...view details