ਚੰਡੀਗੜ੍ਹ: ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਦੇ ਕੈਲੀਫ਼ੋਰਨੀਆ ਵਿਖੇ 3 ਬੱਚਿਆਂ ਨੂੰ ਡੁੱਬਦੇ ਸਮੇਂ ਬਚਾਉਂਦੇ ਹੋਏ ਮੌਤ ਹੋ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆ ਕਿਹਾ ਕਿ ਮਨਜੀਤ ਸਿੰਘ ਦੀ ਹਿੰਮਤ ਅਤੇ ਦਲੇਰੀ ਨੂੰ ਸੈਲਿਊਟ ਹੈ, ਜਿਸ ਨੇ ਅਮਰੀਕਾ ਦੇ ਕੈਲੀਫ਼ੋਰਨੀਆ ਵਿਖੇ ਪਾਣੀ ਵਿੱਚ 3 ਡੁੱਬਦੇ ਹੋਏ ਬੱਚਿਆਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਵੀ ਦਾਅ ਉੱਤੇ ਲਾ ਦਿੱਤੀ।
ਬੀਬੀ ਹਰਸਿਮਰਤ ਬਾਦਲ ਦਾ ਟਵੀਟ। ਬਾਦਲ ਵੱਲੋਂ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਮਨਜੀਤ ਸਿੰਘ ਜੋ ਕਿ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦਾ ਵਾਸੀ ਸੀ। ਸੰਸਾਰ ਵਿੱਚ ਵਸਦੇ ਸਿੱਖਾਂ ਨੂੰ ਮਨਜੀਤ ਦੇ ਇਸ ਬਲੀਦਾਨ ਉੱਤੇ ਮਾਣ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਪਾਏ ਹੋਏ ਪੂਰਨਿਆਂ ਉੱਤੇ ਆਪਣਾ ਆਪ ਹੀ ਦਾਅ ਉੱਤੇ ਲਾ ਦਿੱਤਾ।
ਬੀਬੀ ਬਾਦਲ ਨੇ ਮਨਜੀਤ ਦੇ ਇਸ ਬਲੀਦਾਨ ਨੂੰ ਲੈ ਕੇ ਟਵੀਟ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ। ਬੀਬੀ ਬਾਦਲ ਨੇ ਟਵੀਟ ਵਿੱਚ ਦੱਸਿਆ ਕੈਲੀਫ਼ੋਰਨੀਆਂ ਦੀ ਕਿੰਗਜ਼ ਰੀਵਰ ਦੇ ਵਿੱਚ 3 ਡੁੱਬਦੇ ਹੋਏ ਬੱਚਿਆਂ ਨੂੰ ਬਚਾਉਂਦੇ ਹੋਏ ਗੁਰਦਾਸਪੁਰ ਦੇ 29 ਸਾਲਾ ਇਸ ਜਵਾਨ ਨੇ ਆਪਣਾ ਆਪ ਦੀ ਵੀ ਪ੍ਰਵਾਹ ਨਹੀਂ ਕੀਤੀ।
ਪੰਜਾਬ ਦੇ ਅਜਿਹੇ ਦਲੇਰ ਤੇ ਹਿੰਮਤੀ ਨੌਜਵਾਨਾਂ ਨੂੰ ਸੈਲਿਊਟ ਹੈ ਅਤੇ ਅਜਿਹੇ ਨੌਜਵਾਨਾਂ ਨੂੰ ਪੰਜਾਬੀ ਹਮੇਸ਼ਾ ਹੀ ਯਾਦ ਰੱਖਣਗੇ।