ਗੁਰਦਾਸਪੁਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ ਵਿੱਚ ਬਰਫੀਲਾ ਤੂਫ਼ਾਨ ਆਇਆ ਜਿਸ ਦੀ ਚਪੇਟ ਵਿਚ ਆਉਣ ਨਾਲ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਸਿੱਧਪੁਰ ਦਾ 26 ਸਾਲਾ ਜਵਾਨ ਰਣਜੀਤ ਸਿੰਘ ਸਲਾਰੀਆ ਸ਼ਹੀਦ ਹੋ ਗਿਆ ਹੈ।
ਗੁਰਦਾਸਪੁਰ ਦਾ ਜਵਾਨ ਰਣਜੀਤ ਸਿੰਘ ਸਲਾਰੀਆ ਹੋਇਆ ਸ਼ਹੀਦ ਸ਼ਹੀਦ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਤਿੰਨ ਮਹੀਨੇ ਦੀ ਬੱਚੀ ਵੀ ਹੈ ਜਿਸਦਾ ਮੂੰਹ ਦੇਖਣਾ ਵੀ ਉਸ ਨੂੰ ਨਸੀਬ ਨਹੀਂ ਹੋਇਆ।
ਸ਼ਹੀਦ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਘਰ ਵਿਚ ਕਮਾਉਣ ਵਾਲਾ ਸਿਰਫ ਉਹ ਆਪ ਹੀ ਸੀ। ਉਸ ਦਾ ਇਕ ਛੋਟਾ ਭਰਾ ਹੈ ਜੋ ਮੰਦਬੁੱਧੀ ਹੈ। ਅੱਜ ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚ ਸਕਦੀ ਹੈ। ਪਿੰਡ ਵਿਚ ਸੋਗ ਦੀ ਲਹਿਰ ਹੈ।
ਗੁਰਦਾਸਪੁਰ ਦਾ ਜਵਾਨ ਰਣਜੀਤ ਸਿੰਘ ਸਲਾਰੀਆ ਹੋਇਆ ਸ਼ਹੀਦ ਇਹ ਵੀ ਪੜ੍ਹੋ: ਪਾਕਿ ਨਾਗਰਿਕ ਮੁਬਾਰਕ ਬਿਲਾਲ ਦੀ ਹੋਈ ਵਤਨ ਵਾਪਸੀ
ਸ਼ਹੀਦ ਦੇ ਪਿਤਾ ਹਰਬੰਸ ਸਿੰਘ ਅਤੇ ਸ਼ਹੀਦ ਦੇ ਤਾਇਆ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੱਲ੍ਹ ਸ਼ਾਮ ਨੂੰ ਫੋਨ ਆਇਆ ਸੀ ਕਿ ਉਹਨਾਂ ਦੇ ਬੇਟੇ ਦੀ ਬਰਫ਼ ਹੇਠਾਂ ਆਉਣ ਨਾਲ ਸ਼ਹਾਦਤ ਹੋ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ 45 ਰਾਸ਼ਟਰੀ ਰਾਈਫਲਸ ਦਾ ਜਵਾਨ ਸੀ ਅਤੇ ਉਸਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਤਿੰਨ ਮਹੀਨੇ ਦੀ ਇਕ ਬੇਟੀ ਹੈ ਜਿਸਦਾ ਅਜੇ ਉਸਨੇ ਮੂੰਹ ਵੀ ਨਹੀਂ ਦੇਖਿਆ।
ਦੱਸ ਦਈਏ ਕਿ ਸੋਮਵਾਰ ਸ਼ਾਮ ਤੋਂ ਕਸ਼ਮੀਰ ਘਾਟੀ ਵਿੱਚ ਬਰਫੀਲੇ ਤੂਫ਼ਾਨ ਕਾਰਨ ਤਿੰਨ ਵੱਖ-ਵੱਖ ਥਾਵਾਂ 'ਤੇ ਪੰਜ ਜਵਾਨ ਸ਼ਹੀਦ ਹੋ ਗਏ ਅਤੇ 6 ਨਾਗਰਿਕਾਂ ਦੀ ਮੌਤ ਹੋ ਗਈ। ਕਸ਼ਮੀਰ ਘਾਟੀ ਵਿੱਚ ਭਾਰੀ ਬਰਫਬਾਰੀ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ।
ਭਾਰੀ ਤੂਫਾਨਾਂ ਨੇ ਮੰਗਲਵਾਰ ਤੜਕੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿਚ ਸੁਰੱਖਿਆ ਬਲਾਂ ਦੇ ਇਕ ਬੰਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਰਫ ਦੇ ਭਾਰੀ ਤੋਦਿਆਂ ਹੇਠਾਂ ਪੰਜ ਫ਼ੌਜੀ ਆ ਗਏ। ਇਨ੍ਹਾਂ ਪੰਜ ਫ਼ੌਜੀਆਂ ਵਿੱਚੋਂ ਹੀ ਇੱਕ ਸੀ ਰਣਜੀਤ ਸਿੰਘ ਸਲਾਰੀਆ।