ਗੁਰਦਾਸਪੁਰ: ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਸ਼ੁਭਮ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਸਾਲ 2017 'ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੇ ਇਲਜ਼ਾਮ ਸਨ।
ਇਸ ਸਬੰਧੀ ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੇ ਮਾਸਟ ਵਾੰਟੇਡ ਗੈਂਗਸਟਰ ਨੂੰ ਫੜ ਲਿਆ, ਜਿਸ 'ਤੇ ਲਗਭਗ 20 ਤੋਂ ਵੱਧ ਮੁਕਦਮੇ ਦਰਜ ਹਨ।
ਆਈ ਜੀ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਜਾਣਕਾਰੀ ਮਿਲਣ 'ਤੇ ਪੁਆਇੰਟ ਘਰਕੀਆਂ ਮੋੜ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਆਈ 20 ਨੂੰ ਨਾਕੇਬੰਦੀ ਦੌਰਾਨ ਰੋਕਿਆ ਤਾਂ ਉਸ ਵੇਲੇ ਗੱਡੀ ਵਿੱਚ ਸਵਾਰ ਮਨਪ੍ਰੀਤ ਸਿੰਘ ਤੇ ਸ਼ੁਭਮ ਸਿੰਘ ਨੇ ਨਾਕੇ 'ਤੇ ਤਾਇਨਾਤ ਪੁਲਿਸ 'ਤੇ ਫ਼ਾਇਰਿੰਗ ਕੀਤੀ।
ਗੈਂਗਸਟਰ ਤੋਂ ਮੁਕਾਬਲੇ ਦੇ ਬਾਅਦ ਇੱਕ ਬ੍ਰੇਟ ਪਿਸਤੌਲ, 3 ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪਾਈਥਨ ਰਿਵਾਲਵਰ 357, ਇੱਕ ਪੰਪ ਐਕਸ਼ਨ ਰਾਈਫ਼ਲ 12 ਬੋਰ, ਭਾਰੀ ਮਾਤਰਾ 'ਚ ਗੋਲੀਆਂ, ਇੱਕ ਬੁਲਿਟ ਪਰੂਫ ਜੈਕਿਟ ਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।