ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਿਲ ਦੀ ਟੀਮ ਅਤੇ ਗੁਰਦਾਸਪੁਰ ਬੀ.ਐਸ.ਐਫ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋ ਇਕ ਸਾਂਝੇ ਉਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ (Heroin ordered from Pakistan through drones) ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਗਿਆ।
ਮੁਲਜ਼ਮਾਂ ਦੀ ਹੋਈ ਪਛਾਣ : ਗੁਰਵਿੰਦਰ ਚੰਦ ਉਰਫ ਕੇਵਰਾ ਪੁੱਤਰ ਸੁੱਚਾ ਚੰਦ ਵਾਸੀ ਸਰਜੇਚੱਕ ਨੂੰ 5 ਲੱਖ 54 ਹਜਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਪ੍ਰੈਸ ਵਾਰਤਾ ਦੌਰਾਨ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਚੰਦ ,ਅਜੇ ਮਸੀਹ ਅਤੇ ਮਲਕੀਤ ਸਿੰਘ ਨੂੰ ਦੀ ਪਛਾਣ ਇਸ ਕੇਸ ਵਿੱਚ ਹੋਈ ਹੈ। ਇਹਨਾਂ ਤਿੰਨਾ ਦੇ ਪਾਕਿਸਤਾਨ ਸਮੱਗਲਰਾਂ ਨਾਲ ਸਬੰਧ ਹਨ। ਇਹ ਪਾਕਿਸਤਾਨ ਤੋਂ ਡਰੋਨ ਰਾਂਹੀ ਹੈਰੋਇਨ ਮੰਗਵਾਉਂਦੇ ਸਨ। ਇਹਨਾਂ ਨੇ ਬੀਤੀ 17 ਦਿਸੰਬਰ ਦੀ ਰਾਤ ਨੂੰ ਕੁੱਲ 08 ਕਿੱਲੋਗ੍ਰਾਮ ਹੈਰੋਇਨ ਪਾਕਿਸਤਾਨ ਤੋਂ ਬਿੱਟੂ ਨਾਮ ਦੇ ਸਮੱਗਲਰ ਕੋਲੋਂ ਪਿੰਡ ਲਾਲਪੁਰ ਦੀ ਬੰਬੀ ਤੇ ਡਰੋਨ ਰਾਂਹੀ ਸੁਟਵਾ ਕੇ ਕਿਸੇ ਨਾਮਾਲੂਮ ਵਿਅਕਤੀ ਨੂੰ ਦਿੱਤੀ ਹੈ। ਜਿਹਨਾਂ ਨੂੰ ਇਸ ਕੰਮ ਦੇ ਬਦਲੇ ਪਰ ਪੈਕਟ 2 ਲੱਖ ਰੁਪਏ ਦੇ ਹਿਸਾਬ ਨਾਲ 16 ਲੱਖ ਰੁਪਏ ਮਿਲਣੇ ਸਨ। ਜਿਸ ਵਿਚੋਂ 6 ਲੱਖ ਰੁਪਏ ਮਿਲ ਚੁੱਕੇ ਹਨ।