ਪੰਜਾਬ

punjab

ETV Bharat / state

ਗੁਰਦਾਸਪੁਰ 'ਚ ਧਰਨੇ 'ਤੇ ਬੈਠੇ ਪਟਵਾਰੀਆਂ ਨੇ ਹਟਾਇਆ ਧਰਨਾ - gurdaspur patwaris

ਗੁਰਦਾਸਪੁਰ ਵਿਖੇ ਆਪਣੀ ਤਰੱਕੀ ਨੂੰ ਲੈ ਕੇ ਧਰਨੇ ਉੱਤੇ ਬੈਠੇ ਪਟਵਾਰੀਆਂ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੇ ਭਰੋਸੇ ਤੋਂ ਬਾਅਦ ਆਪਣਾ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ।

ਗੁਰਦਾਸਪੁਰ ਵਿਖੇ ਧਰਨੇ 'ਤੇ ਬੈਠੇ ਪਟਵਾਰੀਆਂ ਨੇ ਹਟਾਇਆ ਧਰਨਾ
ਗੁਰਦਾਸਪੁਰ ਵਿਖੇ ਧਰਨੇ 'ਤੇ ਬੈਠੇ ਪਟਵਾਰੀਆਂ ਨੇ ਹਟਾਇਆ ਧਰਨਾ

By

Published : Jun 3, 2020, 6:44 PM IST

ਗੁਰਦਾਸਪੁਰ: ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਮੰਗਲਵਾਰ ਤੋਂ ਡੀ.ਸੀ ਕੰਪਲੈਕਸ ਗੁਰਦਾਸਪੁਰ ਵਿਖੇ ਧਰਨੇ ਉੱਤੇ ਬੈਠੇ ਪਟਵਾਰੀਆਂ ਨੇ ਆਖ਼ੀਰ ਮੰਗਾਂ ਜਲਦ ਮੰਨੇ ਜਾਣ ਦੇ ਧਰਵਾਸੇ ਨਾਲ ਬੁੱਧਵਾਰ ਨੂੰ ਆਪਣਾ ਧਰਨਾ ਖ਼ਤਮ ਕਰ ਦਿੱਤਾ। ਪਰ ਇਸ ਦੇ ਨਾਲ ਹੀ ਉਹਨਾਂ ਨੇ ਵਿਭਾਗ ਅਤੇ ਉੱਚ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ ਹੈ ਕਿ ਜੇ ਮੰਗਾਂ ਨੂੰ ਸਮੇਂ ਸਿਰ ਨਹੀਂ ਮੰਨਿਆ ਜਾਂਦਾ, ਤਾਂ ਆਉਂਦੇ ਸਮੇਂ ਦੌਰਾਨ ਸੰਘਰਸ਼ ਨੂੰ ਮੁੜ ਤੋਂ ਸ਼ੁਰੂ ਕਰਦਿਆਂ ਹੋਰ ਤਿੱਖਾ ਕੀਤਾ ਜਾਵੇਗ।

ਦੱਸ ਦਈਏ ਕਿ ਇਹਨਾਂ ਪ੍ਰਦਰਸ਼ਨਕਾਰੀ ਪਟਵਾਰੀਆਂ ਵਲੋਂ ਉਨ੍ਹਾਂ ਨੂੰ ਪਦਉੱਨਤ ਕਰਕੇ ਕਾਨੂੰਗੋ ਬਣਾਉਣ ਦੀ ਮੰਗ ਨੂੰ ਲੈ ਕੇ ਬੀਤੇ ਮੰਗਲਵਾਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਦੇ ਧਰਵਾਸੇ ਮਗਰੋਂ ਬੁੱਧਵਾਰ ਨੂੰ ਖ਼ਤਮ ਕਰ ਦਿੱਤੀ ਗਈ ਅਤੇ ਸਾਰੇ ਪਟਵਾਰੀਆਂ ਨੇ ਮੁੜ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਵੇਖੋ ਵੀਡੀਓ।

ਧਰਨਾ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮੰਗ ਸੀ ਕਿ ਪਟਵਾਰੀਆਂ ਨੂੰ ਪਦਉੱਨਤ ਕਰ ਕੇ ਕਾਨੂੰਗੋ ਬਣਾਉਣ ਦੇ ਨਾਲ ਨਾਲ 4914 ਸਕੀਮ ਨੂੰ ਜਲਦ ਤੋਂ ਲਾਗੂ ਕੀਤਾ ਜਾਵੇ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਪਟਵਾਰੀਆਂ ਦੀਆਂ ਇਹਨਾਂ ਮੰਗਾਂ ਸਬੰਧੀ ਇੱਕ ਸੁਪ੍ਰੀਡੈਂਟ ਰੁਕਾਵਟ ਬਣ ਰਿਹਾ ਸੀ। ਜਿਸ ਕਾਰਨ ਗੁਰਦਾਸਪੁਰ ਸਰਕਲ ਦੇ ਸਮੂਹ ਪਟਵਾਰੀਆਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਿਆ ਅਤੇ ਸਮੂਹ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਹੜਤਾਲ ਦੇ ਦੂਸਰੇ ਦਿਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਪਟਵਾਰੀ ਆਗੂਆਂ ਨਾਲ ਮੁਲਾਕਾਤ ਕਰ ਕੇ ਬੁੱਧਵਾਰ ਤੱਕ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਇਆ ਹੈ। ਜਿਸ ਤੋਂ ਬਾਦ ਸਮੂਹ ਪਟਵਾਰੀਆਂ ਨੇ ਆਪਣੀ ਕਲਮ ਛੋੜ ਹੜਤਾਲ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਗੱਲਬਾਤ ਦੇ ਆਖ਼ੀਰ ਵਿੱਚ ਆਗੂਆਂ ਨੇ ਕਿਹਾ ਕਿ ਜੇ ਅਗਲੇ ਬੁੱਧਵਾਰ ਤੱਕ ਪਟਵਾਰੀਆਂ ਦੀਆਂ ਮੰਗਾਂ ਸਬੰਧੀ ਗੌਰ ਨਹੀਂ ਕੀਤਾ ਜਾਂਦਾ ਤਾਂ ਆਉਂਦੇ ਸਮੇਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ABOUT THE AUTHOR

...view details