ਨਿਹੰਗ ਸਿੰਘ ਦੇ ਬਾਣੇ ਵਿੱਚ ਵਿਅਕਤੀ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ ਗੁਰਦਾਸਪੁਰ :ਪੰਜਾਬ ਵਿੱਚ ਬੇਅਦਬੀ ਦੀ ਘਟਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮਸਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨਹਿੰਗ ਸਿੰਘ ਦੇ ਬਾਣੇ ਵਿੱਚ ਇਕ ਵਿਅਕਤੀ ਵਲੋਂ ਕਿਸੇ ਨਾਲ ਕਿੜ ਕੱਢਣ ਲਈ ਆਪਣੇ ਘਰ ਵਿਚ ਪਏ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਬੇਅਦਬੀ ਦਾ ਇਲਜ਼ਾਮ ਦੂਜੇ ਵਿਅਕਤੀ ਉਤੇ ਲਾਇਆ।
ਖੁਦ ਹੀ ਬੇਅਦਬੀ ਕਰ ਕੇ ਗੁਆਂਢੀ ਨੂੰ ਫਸਾਉਣ ਦੀ ਵਿਓਂਤ :ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਇੰਚਾਰਜ ਐਸਐਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਕਰਮ ਸਿੰਘ ਵਾਸੀ ਕੋਕਲੀ ਮੁਹੱਲਾ ਸ੍ਰੀ ਹਰਗੋਬਿੰਦਪੁਰ ਦਾ ਝਗੜਾ ਗੁਆਂਢੀਆਂ ਨਾਲ ਹੋਇਆ ਸੀ ਅਤੇ ਉਸ ਨੇ ਲਾਗਤ ਬਾਜ਼ੀ ਦੇ ਚਲਦਿਆਂ ਉਨ੍ਹਾਂ ਨੂੰ ਫਸਾਉਣ ਦੀ ਖ਼ਾਤਰ ਖ਼ੁਦ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਉਨ੍ਹਾਂ ਫਸਾਉਣਾ ਲਈ ਇਹ ਕਹਾਣੀ ਬਣਾਈ ਗਈ ਸੀ, ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਰਮ ਸਿੰਘ ਨੇ ਖੁਦ ਹੀ ਬੇਅਦਬੀ ਕਰ ਕੇ ਆਪਣੇ ਗੁਆਂਢੀ ਨੂੰ ਫਸਾਉਣ ਦੀ ਵਿਓਂਤ ਬਣਾਈ ਸੀ।
ਸਤਿਕਾਰ ਕਮੇਟੀ ਨੂੰ ਵੀ ਕੀਤਾ ਗੁਮਰਾਹ :ਪੁਲਿਸ ਵਲੋਂ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਜਦ ਸ੍ਰੀ ਗੁਟਕਾ ਸਾਹਿਬ ਦੀ ਬੇਦਬੀ ਦਾ ਮਾਮਲਾ ਖੁਦ ਪਹਿਲਾ ਮੁਲਜ਼ਮ ਨੇ ਸਤਿਕਾਰ ਕਮੇਟੀ ਨੂੰ ਗੁਰਦੁਆਰਾ ਦਮਦਮਾ ਸਾਹਿਬ ਜਾ ਕੇ ਫ਼ੋਨ ਕੀਤਾ ਕਿ ਉਸ ਦੇ ਘਰ ਦਾਖ਼ਿਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦੇ ਘਰ ਵਿੱਚ ਪਏ ਹੋਏ ਗੁਟਕਾ ਸਾਹਿਬ ਦੀ ਅੰਗ ਪਾੜੇ ਹਨ।
ਇਹ ਵੀ ਪੜ੍ਹੋ :ਕਥਿਤ ਅਸ਼ਲੀਲ ਵੀਡੀਓ ਨੂੰ ਲੈਕੇ ਘਿਰੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਵਿਰੋਧੀਆਂ ਨੇ ਕਾਰਵਾਈ ਦੀ ਕੀਤੀ ਮੰਗ
ਸਤਿਕਾਰ ਕਮੇਟੀ ਨੇ ਕਰਵਾਇਆ ਪੁਲਿਸ ਹਵਾਲੇ :ਸਤਿਕਾਰ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੇ ਘਟਨਾ ਦਾ ਮੌਕਾ ਦੇਖ ਕੇ ਪੁੱਛਗਿੱਛ ਕੀਤੀ ਤਾਂ ਨਿਹੰਗ ਸਿੰਘ ਦੇ ਬਾਣੇ ਵਿਚ ਕਰਮ ਸਿੰਘ ਨੇ ਆਪਣਾ ਜੁਰਮ ਕਬੂਲਿਆ। ਉਸ ਨੇ ਕਿਹਾ ਕਿ ਮੇਰੀ ਕੁਝ ਵਿਅਕਤੀਆਂ ਨਾਲ ਲਾਗਤ ਬਾਜ਼ੀ ਸੀ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਥੇ ਹੀ ਸਿੱਖ ਧਾਰਮਿਕ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਉਥੇ ਇਸ ਇਸ ਪੂਰੇ ਮਾਮਲੇ ਤੇ ਪੁਲਿਸ ਥਾਣਾ ਹਰਗੋਬਿੰਦਪੁਰ ਦੀ ਇੰਚਾਰਜ ਐਸਐਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਕਰਮ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਕੋਕਲੀ ਮਹੱਲਾ ਸ੍ਰੀ ਹਰਗੋਬਿੰਦਪੁਰ ਦੇ ਖ਼ਿਲਾਫ਼ 295 ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਉਸ ਨੂੰ ਗ੍ਰਿਫਤਾਰ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।