Gurdaspur News: : ਚੋਰੀ ਫੜ੍ਹੇ ਜਾਣ ਦੇ ਡਰ ਤੋਂ ਪਤਨੀ ਨੇ ਆਪਣੇ ਹੀ ਪਤੀ ਨੂੰ ਘਰ ਦੀ ਅਲਮਾਰੀ 'ਚ ਲੁਕਾਇਆ ਗੁਰਦਾਸਪੁਰ:ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੇਖੌਫ ਚੋਰ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੁਝ ਦਿਨ ਪਹਿਲਾਂ 2 ਸ਼ਾਤਿਰ ਚੋਰ ਗੁਰਦਾਸਪੁਰ ਦੀ ਆਈਟੀਆਈ ਕਾਲੋਨੀ 'ਚ ਸਥਿਤ ਇਕ ਘਰ ਦੇ ਤਾਲੇ ਤੋੜ ਕੇ 50 ਹਜ਼ਾਰ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਫਰਾਰ ਹੋ ਗਏ, ਜਿਸ ਤੋਂ ਬਾਅਦ ਚੋਰ ਨੂੰ ਫੜਨ ਲਈ ਪੁਲਿਸ ਵੱਲੋਂ ਲਗਾਤਾਰ ਉਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ, ਪਰ ਪੁਲਿਸ ਨੂੰ ਦੇਖ ਕੇ ਚੋਰ ਭੱਜ ਜਾਂਦਾ ਸੀ। ਸ਼ਨੀਵਾਰ ਨੂੰ ਮੁਖ਼ਬਰ ਖਾਸ ਤੋਂ ਮਿਲੀ ਇਤਲਾਹ ਤੋਂ ਬਾਅਦ ਬੀਤੇ ਕੱਲ੍ਹ ਚੋਰ ਦੇ ਘਰ ਫਿਰ ਛਾਪਾ ਮਾਰਿਆ ਗਿਆ ਤੇ ਉਸ ਨੂੰ ਘਰ ਦੀ ਅਲਮਾਰੀ 'ਚੋਂ ਕਾਬੂ ਕੀਤਾ ਗਿਆ ਪਰ ਪੇਟ 'ਚ ਰਸੌਲੀ ਹੋਣ ਕਰਕੇ ਚੋਰ ਨੂੰ ਛੱਡਣਾ ਪਿਆ ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਚੋਰ ਦਾ ਇਕ ਭਰਾ ਅਜੇ ਵੀ ਫਰਾਰ ਚੱਲ ਰਿਹਾ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Amritpal Address Another Video: ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜਾਰੀ ਕੀਤਾ ਵੱਡਾ ਬਿਆਨ, ਦੇਖੋ ਵੀਡੀਓ
ਪਤਨੀ ਨੇ ਹੀ ਆਪਣੇ ਪਤੀ ਨੂੰ ਘਰ ਦੀ ਅਲਮਾਰੀ ਵਿੱਚ ਲੁਕਾਇਆ : ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦਾਸਪੁਰ ਦੀ ਆਈਟੀਆਈ ਕਾਲੋਨੀ 'ਚ ਸਥਿਤ ਇਕ ਘਰ 'ਚੋਂ 2 ਚੋਰਾਂ ਨੇ 50 ਹਜ਼ਾਰ ਦੀ ਨਕਦੀ ਤੇ ਸਾਮਾਨ ਚੋਰੀ ਕੀਤਾ ਸੀ, ਜਿਸ ਤੋਂ ਬਾਅਦ ਚੋਰ ਨੂੰ ਫੜਨ ਲਈ ਲਗਾਤਾਰ ਉਸ ਦੇ ਘਰ ਛਾਪੇ ਮਾਰੇ ਜਾ ਰਹੇ ਸਨ ਪਰ ਚੋਰ ਕਾਬੂ ਨਹੀਂ ਆ ਰਿਹਾ ਸੀ। ਫਿਰ ਕਿਸੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਇਹ ਚੋਰ ਆਪਣੇ ਘਰ ਦੀ ਅਲਮਾਰੀ ਵਿੱਚ ਹੀ ਲੁਕਿਆ ਹੋਇਆ ਹੈ, ਜਿਸ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਚੋਰ ਨੂੰ ਉਸ ਦੇ ਘਰੋਂ ਕਾਬੂ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਦੀ ਪਤਨੀ ਨੇ ਹੀ ਆਪਣੇ ਪਤੀ ਨੂੰ ਘਰ ਦੀ ਅਲਮਾਰੀ ਵਿੱਚ ਲੁਕਾਇਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਇਸ ਚੋਰ ਨੂੰ ਘਰ ਦੀ ਅਲਮਾਰੀ ਵਿੱਚੋਂ ਕਾਬੂ ਕੀਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਦੀ ਪਤਨੀ ਨੇ ਹੀ ਆਪਣੇ ਪਤੀ ਚੋਰ ਨੂੰ ਘਰ ਦੀ ਅਲਮਾਰੀ ਵਿੱਚ ਛੁਪਾਇਆ ਹੋਇਆ ਸੀ।
ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਚੋਰਾਂ ਨੂੰ ਕਾਬੂ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਗ ਅਤੇ ਇਸਦਾ ਇੱਕ ਸਾਥੀ ਅਜੇ ਫਰਾਰ ਚੱਲ ਰਿਹਾ ਹੈ ਇਸ ਚੋਰ ਨੂੰ ਵੀ ਛੱਡਣਾ ਪਿਆ ਕਿਉਂਕਿ ਇਸਦੇ ਪੇਟ ਵਿਚ ਰਸੌਲੀ ਸੀ ਜਿਸਨੂੰ ਇਸ ਨੇ ਕੁਰੇਦ ਕੇ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ ਜਿਸ ਕਰਕੇ ਇਸਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ ਪਰ ਲੋਕਾਂ ਨੇ ਦਸਿਆ ਹੈ ਕਿ ਅੱਜ ਉਸ ਏਰੀਆ ਵਿੱਚ ਫ਼ਿਰ ਇੱਕ ਫ਼ੌਜੀ ਦੇ ਘਰ ਚੋਰੀ ਹੋਈ ਹੈ ਜਿਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਕੀ ਅੱਜ ਮੁਹੱਲੇ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਇਸ ਚੋਰ ਦੇ ਭਰਾ ਅਤੇ ਉਸਦਾ ਸਾਥ ਦੇਣ ਵਾਲੀ ਉਸਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।