ਗੁਰਦਾਸਪੁਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਦੀ ਚਪੇਟ 'ਚ ਆਉਣ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਪੀੜਤ ਹਨ। ਉੱਥੇ ਹੀ ਭਾਰਤ ਵਿੱਚ ਕੀਤੇ ਗਏ ਲੌਕਡਾਊਨ ਦਰਮਿਆਨ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਭੱਲਾਈ ਲਈ ਕੰਮ ਕਰ ਰਹੀਆਂ ਹਨ।
ਕੋਵਿਡ-19: ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਦਾ ਸ਼ਲਾਘਾਯੋਗ ਕਦਮ - ਕੋਵਿਡ-19
ਪੰਜਾਬ ਵਿੱਚ ਲਗੇ ਲੌਕਡਾਊਨ ਵਿੱਚ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਇੱਕ ਸ਼ਲਾਘਾ ਯੋਗ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਘਰ-ਘਰ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਲੌਕਡਾਊਨ ਦੌਰਾਨ ਕੋਈ ਗ਼ਰੀਬ ਪਰਿਵਾਰ ਭੁੱਖਾ ਨਾ ਸੌਂਵੇ ਇਸ ਲਈ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਪਣੇ ਹਲਕੇ ਵਿੱਚ ਗਰੀਬ ਪਰਿਵਾਰਾਂ ਨੂੰ ਆਪਣੀ ਜੇਬ੍ਹ ਵਿਚੋਂ ਪੈਸੇ ਖ਼ਰਚ ਕਰ ਰਾਸ਼ਨ ਵੰਡ ਰਹੇ ਹਨ।
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਸਾਰਾ ਜਰੂਰੀ ਸਾਮਾਨ ਘਰ ਬੈਠੇ ਮਿਲੇਗਾ ਬਸ ਲੋਕ ਘਰ ਵਿੱਚ ਬੈਠ ਕੇ ਸਰਕਾਰਾਂ ਦਾ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਹਿਗਾਂ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆ ਗਿਆ ਤਾਂ ਉਹ ਉਸ ਦੁਕਾਨਦਾਰ ਦਾ ਲਾਇਸੈਂਸ ਰੱਦ ਕਰਵਾਉਣਗੇ ਅਤੇ ਉਸ ਦੇ ਖਿਲਾਫ ਕਾਰਵਾਈ ਵੀ ਕਰਨਗੇ।