ਗੁਰਦਾਸਪੁਰ: ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਆਏ ਹੜ੍ਹ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੀ ਸੁਰੱਖਿਆ ਦੇ ਚਲਦੇ ਪੰਜਾਬ ਸਰਕਾਰ ਨੇ ਐਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 26 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਇਸਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਗੁਰਦਾਸਪੁਰ ਦਾ ਮੈਰੀਟੋਰੀਅਸ ਸਕੂਲ ਖੁੱਲ੍ਹਾ ਹੈ ਅਤੇ ਸਾਰੇ ਸਟਾਫ ਨੂੰ ਸਕੂਲ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ।
ਮੈਰੀਟੋਰੀਅਸ ਸਕੂਲ ਦੇ ਪ੍ਰਬੰਧਕ ਨਹੀਂ ਮੰਨਦੇ ਸਰਕਾਰ ਦੇ ਹੁਕਮ, ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਸਟਾਫ ਅਤੇ ਬੱਚਿਆਂ ਨੂੰ ਬੁਲਾਇਆ ਸਕੂਲ
ਸਰਕਾਰ ਦੇ ਹੁਕਮਾਂ ਨੂੰ ਅਣਦੇਖਿਆ ਕਰ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਜਿਸ ਕਾਰਨ ਅਧਿਆਪਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਿਲ੍ਹਾ ਗੁਰਦਾਸਪੁਰ ਮੈਰੀਟੋਰੀਅਸ ਸਕੂਲ ਦੇ ਸਟਾਫ ਦਾ ਕਹਿਣਾ ਹੈ ਕਿ ਜਦ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਫਿਰ ਉਹਨਾਂ ਦਾ ਸਕੂਲ ਕਿਉਂ ਖੋਲਿਆ ਗਿਆ ਹੈ ?
Published : Aug 25, 2023, 1:37 PM IST
ਸਕੂਲ ਕਿਉਂ ਖੋਲਿਆ ਗਿਆ: ਮੈਰੀਟੋਰੀਅਸ ਸਕੂਲ ਦੇ ਸਟਾਫ ਦਾ ਕਹਿਣਾ ਹੈ ਕਿ ਜਦ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਫਿਰ ਉਹਨਾਂ ਦਾ ਸਕੂਲ ਕਿਉਂ ਖੋਲਿਆ ਗਿਆ ਹੈ ? ਸਕੂਲ ਦੀ ਪੰਜਾਬੀ ਅਧਿਆਪਕ ਨਵਪ੍ਰੀਤ ਕੌਰ ਅਤੇ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਨੇ ਅਧਿਆਪਕਾਂ ਦੇ ਗਰੁੱਪ ਵਿੱਚ ਮੈਸੇਜ ਪਾਕੇ ਕਿਹਾ ਹੈ ਕਿ ਪੂਰੇ ਸਟਾਫ਼ ਨੂੰ ਸਕੂਲ ਆਉਣਾ ਹੋਵੇਗਾ, ਇਸਦੇ ਚਲਦੇ ਸਟਾਫ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਦੇ ਟੀਚਰ ਨੇ ਦੱਸਿਆ ਕਿ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਵੀ ਸਕੂਲ ਦੇ ਵਿੱਚੋ ਛੁੱਟੀ ਨਹੀਂ ਦਿੱਤੀ ਗਈ। ਇਸ ਮੌਕੇ ਸਕੂਲ ਦੇ ਹੋਸਟਲ ਦੇ ਵਿੱਚ ਕਰੀਬ 300 ਬੱਚੇ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਕੈਟਾਗਰੀ ਵਿੱਚ ਆਉਂਦੇ ਹਨ। ਕੀ ਉਹਨਾਂ 'ਤੇ ਸੂਬਾ ਸਰਕਾਰ ਦੇ ਹੁਕਮ ਲਾਗੂ ਨਹੀਂ ਹੋ ਹੁੰਦੇ? ਜੇਕਰ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਕਿਸ 'ਤੇ ਹੋਵੇਗੀ। ਜੇਕਰ ਨਿੱਜੀ ਸਕੂਲ ਸਰਕਾਰ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਨ ਤਾਂ ਫੇਰ ਮੈਰੀਟੋਰੀਅਸ ਸਕੂਲ 'ਤੇ ਇਹ ਹੁਕਮ ਜਾਰੀ ਕਿਉਂ ਨਹੀਂ ਕੀਤੇ ਗਏ। ਉਹਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਮੰਗ ਕੀਤੀ ਕੇ ਸਪਸ਼ਟ ਕੀਤਾ ਜਾਏ ਕਿ ਉਹ ਕਿਸ ਕੈਟੇਗਰੀ ਵਿੱਚ ਆਉਂਦੇ ਹਨ?
ਪ੍ਰਿੰਸੀਪਲ ਦਾ ਕੀ ਕਹਿਣਾ : ਇਸ ਮਾਮਲੇ ਨੂੰ ਲੈਕੇ ਸਕੂਲ ਦੇ ਪ੍ਰਿੰਸੀਪਲ ਰਮੇਸ਼ ਠਾਕੁਰ ਦਾ ਕਹਿਣਾ ਹੈ ਕਿ ਸਕੂਲ ਸੁਸਾਇਟੀ ਦੇ ਤਹਿਤ ਆਉਂਦੇ ਹਨ| ਉਹਨਾਂ ਨੂੰ ਸੁਸਾਇਟੀ ਵੱਲੋਂ ਸਕੂਲ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ ਇਸ ਲਈ ਛੁੱਟੀਆਂ ਨਹੀਂ ਕੀਤੀਆਂ ਗਈਆਂ, ਪ੍ਰਿੰਸੀਪਲ ਨੇ ਕਿਹਾ ਵੈਸੇ ਵੀ ਸਕੂਲ ਵਿੱਚ ਬਾਹਰ ਤੋਂ ਬੱਚੇ ਨਹੀਂ ਆਉਂਦੇ। ਸਾਰੇ ਹੋਸਟਲ ਵਿੱਚ ਹੀ ਰਹਿੰਦੇ ਹਨ| ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਸਿੱਖਿਆ ਮੰਤਰੀ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ।