ਪੰਜਾਬ

punjab

ETV Bharat / state

Gurdaspur:ਡ੍ਰੇਨਸ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ - Rainwater Drains

ਗੁਰਦਾਸਪੁਰ ਵਿਚ ਬਰਸਾਤੀ ਨਾਲਿਆਂ (Rainwater Drains) ਦੀ ਸਫ਼ਾਈ ਨਾ ਹੋਣ ਕਾਰਨ ਸੇਮ ਦੀ ਸਮੱਸਿਆਂ ਵੱਧਦੀ ਜਾ ਰਹੀ ਹੈ।ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਾਲਿਆਂ ਦੀ ਸਫ਼ਾਈ (Cleaning)ਹੋਣੀ ਚਾਹੀਦੀ ਹੈ।ਉਧਰ ਨਹਿਰੀ ਵਿਭਾਗ ਦਾ ਕਹਿਣਾ ਹੈ ਕਿ 30 ਜੂਨ ਤੱਕ ਸਫ਼ਾਈ ਦਾ ਕੰਮ ਪੂਰਾ ਹੋ ਜਾਵੇਗਾ।

Gurdaspur:ਡ੍ਰੇਨਸ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ
Gurdaspur:ਡ੍ਰੇਨਸ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

By

Published : Jun 27, 2021, 8:19 PM IST

ਗੁਰਦਾਸਪੁਰ:ਕਾਹਨੂੰਵਾਨ ਅਤੇ ਕਲਾਨੌਰ ਦੇ ਪਿੰਡਾਂ ਵਿਚਲੇ ਬਰਸਾਤੀ ਨਾਲਿਆਂ (Rainwater Drains) ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸੇਮ ਦੀ ਸਮੱਸਿਆਂ ਨਾਲ ਕਿਸਾਨਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ ਪਰ ਸਰਕਾਰ ਦੁਆਰਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਏਰੀਆ ਵਿਚ 129 ਡ੍ਰੇਨ ਹਨ ਬਰਸਾਤ ਦੇ ਦਿਨਾਂ ਵਿਚ ਪਾਣੀ ਜ਼ਿਆਦਾ ਆਉਣ ਕਾਰਨ ਇਲਾਕੇ ਦੇ ਖੇਤਾਂ ਵਿਚ ਅਕਸਰ ਸੇਮ ਦੀ ਸਮੱਸਿਆਂ ਆਉਣੀ ਸ਼ੁਰੂ ਹੋ ਜਾਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਕੋਈ ਹੱਲ ਨਹੀਂ ਕੱਢ ਰਹੀ ਹੈ।

Gurdaspur:ਡ੍ਰੇਨਸ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

ਡ੍ਰੇਨਸ 30 ਜੂਨ ਤੱਕ ਹੋਣਗੇ ਸਾਫ਼

ਨਹਿਰੀ ਵਿਭਾਗ ਦੇ ਐਕਸੀਅਨ ਜੈਪਾਲ ਸਿੰਘ ਭਿੰਡਰ ਨੇ ਦੱਸਿਆਂ ਕਿ ਗੁਰਦਾਸਪੁਰ ਦੇ ਕਾਹਨੂੰਵਾਨ ਏਰੀਆ ਦੀ ਘੱਲੂਘਾਰਾ ਡ੍ਰੇਨ ਅਤੇ ਕਲਾਨੌਰ ਇਲਾਕੇ ਦੀ ਸੱਕੀ ਡ੍ਰੇਨ ਵਿਚ ਸੇਮ ਦੀ ਸਮੱਸਿਆ ਕਿਸਾਨਾਂ ਨੂੰ ਆਉਂਦੀ ਹੈ। ਇਸ ਖੇਤਰ ਵਿਚ 129 ਡ੍ਰੇਨ ਹਨ।ਜੋ ਕਰੀਬ ਜਿਸਦੇ 710 ਕਿਲੋਮੀਟਰ ਲੰਬਾਈ ਬਣਦੀ ਹੈ।ਜਿਸ ਵਿਚੋਂ ਕਰੀਬ 33 ਡ੍ਰੇਨਸ ਦੀ ਸਫ਼ਾਈ (Cleaning) ਹੁਣ ਤੱਕ ਕਰੀਬ 80 ਪ੍ਰਤੀਸ਼ਤ ਹੋ ਚੁਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਕੀ ਰਹਿੰਦਾ ਸਫ਼ਾਈ ਦਾ ਕੰਮ 30 ਜੂਨ ਤੱਕ ਜਲਦ ਪੂਰੀ ਕਰ ਲਿਆ ਜਾਵੇਗਾ।

ਹਰ ਸਾਲ ਡ੍ਰੇਨਸ ਦੀ ਸਫ਼ਾਈ ਹੁੰਦੀ

ਡ੍ਰੇਨਸ ਦੀ ਸਫ਼ਾਈ ਨਾਲ ਸੇਮ ਸਮੱਸਿਆਂ ਦਾ ਕਾਫੀ ਹਲ ਹੋ ਜਾਏਗਾ। ਐਕਸੀਅਨ ਭਿੰਡਰ ਨੇ ਕਿਹਾ ਕਿ ਬਾਰਿਸ਼ ਉਤੇ ਨਿਰਭਰ ਕਰਦਾ ਹੈ ਜੇਕਰ ਬਾਰਿਸ਼ ਜਿਆਦਾ ਹੋਵੇ ਤਾਂ ਨੁਕਸਾਨ ਵੀ ਜਿਆਦਾ ਹੁੰਦਾ ਹੈ।ਹਰ ਸਾਲ ਡ੍ਰੇਨਸ ਦੀ ਸਫ਼ਾਈ ਕਰਵਾਉਣੀ ਪੈਂਦੀ ਹੈ।

ਇਹ ਵੀ ਪੜੋ:ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਤੋਂ ਕੱਢਿਆ

ABOUT THE AUTHOR

...view details