ਗੁਰਦਾਸਪੁਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ 7 ਜੂਨ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਅਤੇ ਗੁਰਦਾਸਪੁਰ ਪਹੁੰਚਣਗੇ, ਜਿਸ ਨੂੰ ਲੈ ਕੇ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ ਅਤੇ ਡਰੋਨ ਦੇ ਜਰੀਏ ਸ਼ਹਿਰ ਦੇ ਚੱਪੇ-ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਅੱਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਘੱਲੂਘਾਰਾ ਦਿਵਸ ਨੂੰ ਲੈਕੇ ਸੋਸ਼ਲ ਮੀਡੀਆ ਉਤੇ ਕੋਈ ਵੀ ਭੜਕਾਊ ਪੋਸਟ ਸ਼ੇਅਰ ਨਾ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਹਰ ਵੇਲੇ ਅਲਰਟ ਉਤੇ ਰਹਿੰਦੀ ਹੈ, ਪਰ ਅਗਲੇ ਦਿਨਾਂ ਵਿੱਚ ਪੰਜਾਬ ਦੇ ਰਾਜਪਾਲ ਜ਼ਿਲ੍ਹਾ ਗੁਰਦਾਸਪੁਰ ਪਹੁੰਚ ਰਹੇ ਹਨ।
ਰਾਜਪਾਲ ਦੀ ਆਮਦ ਨੂੰ ਲੈ ਕੇ ਹਾਈ ਅਲਰਟ 'ਤੇ ਗੁਰਦਾਸਪੁਰ ਪ੍ਰਸ਼ਾਸਨ, ਪੁਲਿਸ ਨੇ ਕੱਢਿਆ ਫਲੈਗ ਮਾਰਚ, ਡਰੋਨ ਜ਼ਰੀਏ ਸ਼ਹਿਰ ਉਤੇ ਰੱਖੀ ਜਾ ਰਹੀ ਨਜ਼ਰ - ਭੜਕਾਊ ਪੋਸਟ
ਰਾਜਪਾਲ ਬਨਵਾਰੀ ਲਾਲ ਪਰੋਹਿਤ 7 ਜੂਨ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਅਤੇ ਗੁਰਦਾਸਪੁਰ ਪਹੁੰਚਣਗੇ, ਜਿਸ ਨੂੰ ਲੈ ਕੇ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ ਅਤੇ ਡਰੋਨ ਦੇ ਜਰੀਏ ਸ਼ਹਿਰ ਦੇ ਚੱਪੇ-ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ।
ਪੁਲਿਸ ਨੇ ਰਾਜਪਾਲ ਦੀ ਫੇਰੀ ਨੂੰ ਲੈ ਕੇ ਵਧਾਈ ਚੈਕਿੰਗ ਮੁਹਿੰਮ, ਕੱਢੇ ਫਲੈਗ ਮਾਰਚ : ਰਾਜਪਾਲ ਦੀ ਆਮਦ ਉਤੇ ਜ਼ਿਲ੍ਹਾ ਗੁਰਦਾਸਪੁਰ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ ਅਤੇ ਡਰੋਨ ਜ਼ਰੀਏ ਵੀ ਸ਼ਹਿਰ ਦੇ ਚੱਪੇ-ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ 6 ਜੂਨ ਘੱਲੂਘਾਰਾ ਦਿਵਸ ਨੂੰ ਲੈਕੇ ਵੀ ਕਿਹਾ ਕਿ ਸ਼ਹਿਰ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਅਤੇ ਸੋਸ਼ਲ ਮੀਡੀਆ ਉਤੇ ਕੋਈ ਵੀ ਭੜਕਾਊ ਪੋਸਟ ਨਾਂ ਪਾਉਣ, ਜੇਕਰ ਕੋਈ ਅਜਿਹਾ ਕਰਦਾ ਵੇਖਿਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
- ਰਾਜਪਾਲ ਦੀ CM Mann ਨੂੰ ਸਖ਼ਤ ਅਪੀਲ, "ਕਟਾਰੂਚੱਕ ਨੂੰ ਘਿਨੌਣੇ ਕੰਮ ਬਦਲੇ ਕੈਬਨਿਟ ਤੋਂ ਬਰਖਾਸਤ ਕਰੇ ਮੁੱਖ ਮੰਤਰੀ"
- ਸਿੱਧੂ-ਮਜੀਠੀਆ ਦੀ ਪਈ ਯਾਰੀ ! 'ਆਪ' ਸਰਕਾਰ ਖਿਲਾਫ ਸਰਬ ਪਾਰਟੀ ਮੀਟਿੰਗ 'ਚ ਦੋਨਾਂ ਨੇ ਪਾਈ ਜੱਫੀ
- ਨੌਜਵਾਨਾਂ ਦਾ ਵਿਦੇਸ਼ਾਂ ਨਾਲ ਮੋਹ ਖ਼ਤਮ ਕਰਨਾ ਚਾਹੁੰਦੀ ਸੀ ਸਰਕਾਰ, ਪਰ ਹੁਣ ਸਕੂਲਾਂ ਅਤੇ ਕਾਲਜਾਂ ਵਿਚ ਕਰਵਾਈ ਜਾਵੇਗੀ ਆਈਲੈਟਸ ! ਖਾਸ ਰਿਪੋਰਟ
ਰਾਜਪਾਲ ਨੇ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਕੀਤੀ ਸੀ ਮੀਟਿੰਗ :ਬੀਤੇ ਦਿਨੀਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਖਤ ਅਪੀਲ ਕਰਦਿਆਂ ਉਨ੍ਹਾਂ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ।