ਗੁਰਦਾਸਪੁਰ: ਬਟਾਲੇ ਦੇ ਨਜਦੀਕ ਪੈਂਦੇ ਪਿੰਡ ਚਾਹਲ ਕਲਾਂ ਦਾ ਨੌਜਵਾਨ ਸਿਮਰਨਜੀਤ ਟੋਕੀਓ ਵਿੱਚ ਹੋ ਰਹੀ ਓਲੰਪਿਕ ਵਿੱਚ ਭਾਰਤੀ ਹਾਕੀ ਦੀ ਟੀਮ ਵੱਲੋਂ ਖੇਡਣ ਜਾ ਰਿਹਾ ਹੈ। ਇਸ ਨੂੰ ਲੈਕੇ ਪਿੰਡ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਸ ਬਾਰੇ ਸਿਮਰਨਜੀਤ ਦੇ ਕੋਚ ਰਣਜੀਤ ਸਿੰਘ ਅਤੇ ਉਸ ਦੇ ਤਾਇਆ ਰਸ਼ਪਾਲ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ, ਕਿ ਉਨ੍ਹਾਂ ਦੇ ਬੱਚੇ ਦੀ ਚੋਣ ਓਲੰਪਿਕ ਦੇ ਲਈ ਹੋਈ ਹੈ।
ਉਹ ਇਸ ਨੂੰ ਲੈ ਕੇ ਕਾਫ਼ੀ ਖੁਸ਼ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਓਲੰਪਿਕ ਵਿੱਚ ਜਿੱਤ ਦਰਜ਼ ਕਰਕੇ ਦੇਸ਼ ਅਤੇ ਪਿੰਡ ਦਾ ਨਾਮ ਰੋਸ਼ਨ ਕਰੇ। ਉਨ੍ਹਾਂ ਨੇ ਦੱਸਿਆ ਕੇ ਸਿਮਰਨਜੀਤ ਪਹਿਲਾਂ ਵੀ ਕਈ ਮੈਡਲ ਜਿੱਤ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕੇ ਸਿਮਰਨਜੀਤ ਬਚਪਨ ਤੋਂ ਹੀ ਕਾਫ਼ੀ ਮਿਹਨਤੀ ਸੀ। ਇਹ ਉਸ ਦੀ ਮਿਹਨਤ ਦਾ ਹੀ ਨਤੀਜਾ ਹੈ, ਕਿ ਅੱਜ ਉਹ ਦੇਸ਼ ਲਈ ਖੇਡ ਰਿਹਾ ਹੈ।