ਪੰਜਾਬ

punjab

ETV Bharat / state

ਆਬਕਾਰੀ ਵਿਭਾਗ ਨੇ ਕੀਤੀ ਛਾਪੇਮਾਰੀ, 32 ਹਜ਼ਾਰ ਕਿਲੋ ਨਾਜਾਇਜ਼ ਲਾਹਣ ਕੀਤੀ ਬਰਾਮਦ

ਗੁਰਦਾਸਪੁਰ ਦੇ ਡੀ.ਸੀ ਦੀਆਂ ਹਦਾਇਤਾਂ ਮੁਤਾਬਕ ਗੁਰਦਾਸਪੁ ਦੇ ਪਿੰਡ ਮੋਚਪੁਰ ਵਿਖੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ 32,000 ਕਿੱਲੋ ਲਾਹਣ ਅਤੇ 20 ਲੀਟਰ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।

ਆਬਕਾਰੀ ਵਿਭਾਗ ਨੇ ਛਾਪੇਮਾਰੀ ਕਰ 32 ਹਜ਼ਾਰ ਕਿਲੋ ਲਾਹਣ ਨੂੰ ਬਰਾਮਦ ਕਰ ਕੀਤਾ ਨਸ਼ਟ
ਆਬਕਾਰੀ ਵਿਭਾਗ ਨੇ ਛਾਪੇਮਾਰੀ ਕਰ 32 ਹਜ਼ਾਰ ਕਿਲੋ ਲਾਹਣ ਨੂੰ ਬਰਾਮਦ ਕਰ ਕੀਤਾ ਨਸ਼ਟ

By

Published : May 27, 2020, 5:40 PM IST

ਗੁਰਦਾਸਪੁਰ: ਆਬਕਾਰੀ ਵਿਭਾਗ ਵੱਲੋਂ ਬਿਆਸ ਦਰਿਆ ਦੇ ਕੰਡੇ ਜ਼ਮੀਨ ਵਿੱਚ ਦੱਬ ਕੇ ਰੱਖੀ ਗਈ ਨਾਜਾਇਜ਼ ਲਾਹਣ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ ਹੈ। ਆਬਕਾਰੀ ਵਿਭਾਗ ਵੱਲੋਂ ਇਹ ਕਾਰਵਾਈ ਜ਼ਿਲ੍ਹਾ ਗੁਰਦਾਸਪੁਰ ਦੇ ਮੋਚਪੁਰ ਪਿੰਡ ਵਿਖੇ ਕੀਤੀ ਗਈ ਹੈ, ਜੋ ਸ਼ੁਰੂ ਤੋਂ ਹੀ ਗ਼ੈਰ-ਕਾਨੂੰਨੀ ਸ਼ਰਾਬ ਬਣਾਉਣ ਅਤੇ ਵੇਚਣ ਲਈ ਬਦਨਾਮ ਹੈ।

ਵਿਭਾਗ ਨੇ ਇਸ ਪਿੰਡ ਵਿਖੇ ਬਣਦੀ ਕਾਰਵਾਈ ਕਰਦਿਆਂ 32 ਹਜ਼ਾਰ ਕਿੱਲੋ ਲਾਹਣ ਬਰਾਮਦ ਕਰਕੇ, ਉਸ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਵਿੱਚ ਛਾਪੇਮਾਰੀ ਕਰ ਕੇ ਕਰੀਬ 20 ਹਾਜ਼ਰ ਕਿੱਲੋ ਲਾਹਣ ਬਰਾਮਦ ਕਰਕੇ ਨਾਸ਼ ਕੀਤੀ ਗਈ ਸੀ।

ਵੇਖੋ ਵੀਡੀਓ।

ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਡੀ.ਸੀ ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਕ ਵਿਭਾਗ ਨੇ ਬਿਆਸ ਦਰਿਆ ਕੋਲ ਪੈਂਦੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨਾਲ ਬਦਨਾਮ ਪਿੰਡ ਮੋਚਪੁਰ ਇਲਾਕੇ ਵਿਖੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਬਿਆਸ ਦਰਿਆ ਦੇ ਕਿਨਾਰੇ ਜ਼ਮੀਨ ਹੇਠਾਂ ਦੱਬੀ ਲਗਭਗ 32 ਹਜ਼ਾਰ ਕਿਲੋ ਲਾਹਣ ਅਤੇ 20 ਲੀਟਰ ਗ਼ੈਰ-ਕਾਨੂੰਨੀ ਸ਼ਰਾਬ ਦੇ ਨਾਲ ਇੱਕ ਚਾਲੂ ਭੱਠੀ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ ਫ਼ਿਲਹਾਲ ਇਸ ਦੌਰਾਨ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਦੌਰਾਨ ਇਸ ਇਲਾਕੇ ਵਿੱਚੋਂ 20 ਹਜ਼ਾਰ ਕਿਲੋ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਸੀ। ਉਹਨਾਂ ਕਿਹਾ ਕਿ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦੇ ਖਿਲਾਫ ਇਹ ਛਾਪੇਮਾਰੀ ਅਗੇ ਵੀ ਜਾਰੀ ਰਹੇਗੀ।

ਤੁਹਾਨੂੰ ਦਸ ਦਈਏ ਕਿ ਬਿਆਸ ਦਰਿਆ ਦੇ ਇੱਕ ਪਾਸੇ ਹੁਸ਼ਿਆਰਪੁਰ ਅਤੇ ਦੂਜੇ ਪਾਸੇ ਗੁਰਦਾਸਪੁਰ ਜ਼ਿਲ੍ਹਾ ਪੈਂਦਾ ਹੈ ਅਤੇ ਨਾਜਾਇਜ਼ ਸ਼ਰਾਬ ਬਨਾਉਣ ਵਾਲੇ ਦਰਿਆਈ ਖੇਤਰ ਵਿਖੇ ਮਿੱਟੀ ਹੇਠਾਂ ਦੇਸੀ ਗ਼ੈਰ-ਕਾਨੂੰਨੀ ਸ਼ਰਾਬ ਤਿਆਰ ਕਰਦੇ ਰਹਿੰਦੇ ਹਨ। ਜਦੋਂ ਵੀ ਇਹਨਾਂ ਉੱਪਰ ਪੁਲਿਸ ਜਾਂ ਐਕਸਾਈਜ਼ ਵਿਭਾਗ ਦੀ ਰੇਡ ਪੈਂਦੀ ਹੈ ਤਾਂ ਅਪਰਾਧੀ ਦੂਸਰੇ ਜ਼ਿਲ੍ਹੇ ਵਿੱਚ ਫ਼ਰਾਰ ਹੋ ਜਾਂਦੇ ਹਨ। ਇਸ ਲਈ ਇਹਨਾਂ ਅਪਰਾਧੀਆਂ ਨੂੰ ਕਾਬੂ ਕਰਨਾ ਪੁਲਿਸ ਲਈ ਸਿਰਦਰਦੀ ਬਣੀ ਹੋਈ ਹੈ।

ABOUT THE AUTHOR

...view details