ਪੰਜਾਬ

punjab

ETV Bharat / state

'ਸਰਕਾਰ ਨੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਹੁਨਰ ਦੇਣ ਲਈ ਕੀਤੇ ਉਪਰਾਲੇ'

ਗੁਰਦਾਸਪੁਰ: ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਮਾਣ ਦੇ ਖੇਤਰ ਚ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਹੁਨਰ ਪ੍ਰਦਾਨ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਨਿਰਮਾਣ ਖੇਤਰ 'ਚ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਪੰਜਾਬ ਵੱਲੋਂ ਆਪਣੀ ਕਿਸਮ ਦੇ ਪਹਿਲੇ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਹਨ।

ਵਿਧਾਇਕ ਪਾਹੜਾ

By

Published : Feb 12, 2019, 9:19 PM IST

ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਏਸਿਜ਼ ਸਕਿੱਲ ਸੈਂਟਰ ਯੂਕੇ ਵਿਚਕਾਰ ਹੋਇਆ। ਇਹ ਇਸ ਲਈ ਕੀਤਾ ਗਿਆ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਰੁਜ਼ਗਾਰ ਹਾਸਲ ਕਰਨਾ ਆਸਾਨ ਹੋ ਸਕੇ।

ਸ਼ੁਰੂਆਤੀ ਸਿਖਲਾਈ 'ਚ ਕੰਕਰੀਟ ਸਪੈਸ਼ਲਿਸਟ, ਕਾਰਪੇਂਟਰ ਅਤੇ ਬਰਿੱਕ ਲੇਅਰ ਸ਼ਾਮਲ ਹਨ ਅਤੇ ਇਹ ਸਿਖਲਾਈ 3-6 ਮਹੀਨੇ ਦੀ ਹੋਵੇਗੀ। ਇਸ ਸਿਖਲਾਈ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਪਿੱਛੋਂ ਯੂਕੇ ਜਾ ਕੇ ਕੰਮ ਦਾ ਮੌਕਾ ਵੀ ਮਿਲੇਗਾ।

ਉਨ੍ਹਾਂ ਦੱਸਿਆ ਕਿ ਏਸਿਜ਼ ਹੁਨਰ ਕੇਂਦਰ 'ਚ ਕਈ ਸਿਖਲਾਈ ਪ੍ਰੋਗਰਾਮ ਜਿਵੇਂ ਨਿਰਮਾਣ, ਸਿਹਤ ਤੇ ਸੁਰੱਖਿਆ, ਲੀਡਰਸ਼ਿਪ, ਐਨਾਲਿਟੀਕਲ ਤੇ ਕਮਿਊਨੀਕੇਸ਼ਨ ਸਕਿੱਲਜ਼ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਨੂੰ ਯੂਕੇ 'ਚ ਵਰਤੇ ਜਾਂਦੇ ਔਜਾਰਾਂ ਤੇ ਸਮੱਗਰੀ ਵਰਤ ਕੇ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਆਪਣੇ ਕਾਰੋਬਾਰ ਆਦਿ ਸਥਾਪਿਤ ਕਰ ਸਕਣ।

ABOUT THE AUTHOR

...view details