ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਪੰਜਾਬ 'ਚ ਕਈ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ। ਲੇਕਿਨ ਉਸ ਦੀ ਜ਼ਮੀਨੀ ਹਕੀਕਤ ਉਦੋਂ ਸਾਮਣੇ ਆਈ ਜਦੋਂ ਗੁਰਦਾਸਪੁਰ ਦਾ ਕਸਬਾ ਡੇਰਾ ਬਾਬਾ ਨਾਨਕ 'ਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫਤਰ ਦਾ ਮੀਂਹ ਤੋਂ ਬਾਅਦ ਬੁਰੇ ਹਾਲ ਦੇਖਣ ਨੂੰ ਮਿਲੇ।
ਮੀਂਹ 'ਚ ਡੁੱਬਣ ਕਿਨਾਰੇ ਸਰਕਾਰੀ ਰਿਕਾਰਡ ਪੰਜਾਬ ਸਰਕਾਰ ਦਾ ਇਹ ਦਫ਼ਤਰ ਅਣਸੁਰੱਖਿਅਤ ਇਮਾਰਤ 'ਚ ਚਲਾਇਆ ਜਾ ਰਿਹਾ ਹੈ। ਦਫ਼ਤਰ ਦੇ ਇਹ ਹਾਲਾਤ ਬਣੇ ਹੋਏ ਹਨ ਕਿ ਬਰਸਾਤ ਦੇ ਨਾਲ ਜਿਥੇ ਛੱਤ ਦਾ ਲੈਂਟਰ ਢਹਿ ਰਿਹਾ ਹੈ, ਉਥੇ ਹੀ ਦਫ਼ਤਰ ਦੇ ਅੰਦਰ ਛੱਤ ਤੋਂ ਪਾਣੀ ਟੱਪਕਣ ਕਾਰਨ ਦਫ਼ਤਰੀ ਰਿਕਾਰਡ ਖ਼ਰਾਬ ਹੋ ਰਿਹਾ ਹੈ ਅਤੇ ਸਟਾਫ਼ ਦਾ ਦਫ਼ਤਰ ਅੰਦਰ ਬੈਠਣਾ ਖ਼ਤਰਾ ਬਣਾਇਆ ਹੋਇਆ ਹੈ |
ਇਸ ਸਬੰਧੀ ਦਫ਼ਤਰੀ ਸਟਾਫ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ 'ਚ ਮਹਿਲਾਵਾਂ ਦੇ ਹੱਕ 'ਚ ਕਈ ਦਾਅਵੇ ਪੇਸ਼ ਕਰਦੀ ਹੈ ਪਰ ਦੂਜੇ ਪਾਸੇ ਮਹਿਲਾਵਾਂ ਦਾ ਇਹ ਸਰਕਾਰੀ ਦਫ਼ਤਰ ਸਰਕਾਰ ਦੇ ਸਾਰੇ ਦਾਵਿਆਂ ਦੀ ਪੋਲ ਖੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਹਨਾਂ ਵਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਇਮਾਰਤ ਖਸਤਾ ਹਾਲਤ ਲਈ ਸੂਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਚੁਕੀ ਹੈ, ਪਰ ਵਿਭਾਗ ਵਲੋਂ ਕੋਈ ਕਦਮ ਨਹੀਂ ਚੁਕੇ ਜਾ ਰਹੇ। ਇਸ ਦਫ਼ਤਰ ਦੇ ਸਟਾਫ਼ ਨੇ ਹਲਕਾ ਵਧਾਇਕ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਦਫਤਰ ਦੀ ਸਾਰ ਲੈਣ ਤਾਂ ਜੋ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਅਤੇ ਸੁਰੱਖਿਅਤ ਹੋ ਕਰ ਸਕਣ।
ਇਹ ਵੀ ਪੜ੍ਹੋ:ਐਕਸ਼ਨ 'ਚ ਸਿੱਧੂ, ਕਾਂਗਰਸੀ ਲੀਡਰਾਂ ਨਾਲ ਬੈਠਕਾਂ ਜਾਰੀ