ਗੁਰਦਸਾਪੁਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਇੱਕ ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਸੀ। ਇਸ ਸਬੰਧ ਵਿੱਚ ਮੰਡੀਆਂ ਅੰਦਰ ਪ੍ਰਬੰਧ ਵੀ ਮੁਕੰਮਲ ਹੋ ਗਏ ਹਨ।
ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਮੌਸਮ ਦੇ ਵਿੱਚ ਤਬਦੀਲੀ ਹੋਣ ਕਾਰਨ ਅਤੇ ਬੀਤੇ ਦੋ ਤਿੰਨ ਦਿਨਾਂ ਤੋਂ ਮੀਂਹ ਪੈਣ ਕਾਰਨ ਮੰਡੀਆਂ ਅੰਦਰ ਝੋਨੇ ਦੀ ਫ਼ਸਲ ਨਹੀਂ ਪਹੁੰਚ ਸਕੀ। ਇੱਕਾ ਦੁੱਕਾ ਕਿਸਾਨ ਹੀ ਆਪਣੀ ਫ਼ਸਲ ਲੈ ਕੇ ਦਾਣਾ ਮੰਡੀ ਅੰਦਰ ਪਹੁੰਚੇ ਹਨ।
ਉੱਧਰ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਮੁਤਾਬਕ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀ ਅੰਦਰ ਪੱਕੀ ਅਤੇ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ।
ਮੌਸਮ ਦੀ ਖਰਾਬੀ ਕਾਰਨ ਫਿਲਹਾਲ ਦਾਣਾ ਮੰਡੀਆਂ ਅੰਦਰ ਝੋਨੇ ਦੀ ਫਸਲ ਦੀ ਆਮਦ ਬਹੁਤ ਘੱਟ ਹੈ, ਜੋ ਇਕ ਦੋ ਕਿਸਾਨ ਗੁਰਦਾਸਪੁਰ ਦਾਣਾ ਮੰਡੀ ਅੰਦਰ ਆਪਣੀ ਫਸਲ ਲੈ ਕੇ ਪਹੁੰਚੇ। ਉਨ੍ਹਾਂ ਮੰਡੀ ਅੰਦਰ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ।