7 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਨਾਮੀਂ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ - Gurdaspur
ਨਾਮੀਂ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਅੱਜ ਬਟਾਲਾ ਮਾਨਯੋਗ ਅਦਾਲਤ ਵਿੱਚ ਕੀਤਾ ਗਿਆ ਪੇਸ਼, ਭੇਜਿਆ 7 ਦਿਨਾਂ ਦੀ ਰਿਮਾਂਡ ਉੱਤੇ।
Gangster Shubham and Manpreet
ਬਟਾਲਾ: ਪੁਲਿਸ ਵਲੋਂ ਬੀਤੇ ਦਿਨ ਫੜੇ ਗਏ ਨਾਮੀਂ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਅੱਜ ਬਟਾਲਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਬਟਾਲਾ ਪੁਲਿਸ ਦੇ ਡੀ.ਐਸ.ਪੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੈਂਗਸਟਰ ਤੋਂ ਪੁੱਛਗਿਛ ਲਈ ਮਾਨਯੋਗ ਅਦਾਲਤ ਕੋਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਨਯੋਗ ਜੱਜ ਪਰਮਿੰਦਰ ਕੌਰ ਨੇ ਦੋਵੇਂ ਗੈਂਗਸਟਰ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।