ਪੰਜਾਬ

punjab

By

Published : Aug 12, 2020, 10:31 PM IST

Updated : Aug 13, 2020, 3:09 PM IST

ETV Bharat / state

2 ਮਹੀਨਿਆਂ ਬਾਅਦ ਵੀ ਕੋਈ ਨਹੀਂ ਬਹੁੜਿਆ ਸ਼ਹੀਦ ਪਰਿਵਾਰ ਦੀ ਸਾਰ ਲੈਣ

ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਵਿੱਚੋਂ ਇੱਕ ਹਨ ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ, ਜਿਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਭੋਜਰਾਜ ਵਿਖੇ ਹੋਇਆ ਸੀ।

2 ਮਹੀਨਿਆਂ ਬਾਅਦ ਵੀ ਕੋਈ ਨਹੀਂ ਬਹੁੜਿਆ ਸ਼ਹੀਦ ਪਰਿਵਾਰ ਦੀ ਸਾਰ ਲੈਣ
2 ਮਹੀਨਿਆਂ ਬਾਅਦ ਵੀ ਕੋਈ ਨਹੀਂ ਬਹੁੜਿਆ ਸ਼ਹੀਦ ਪਰਿਵਾਰ ਦੀ ਸਾਰ ਲੈਣ

ਗੁਰਦਾਸਪੁਰ: ਫ਼ੌਜ ਜਵਾਨਾਂ ਦੇ ਸਦਕਾ ਹੀ ਦੇਸ਼ ਵਾਸੀ ਪੂਰੇ ਦੇਸ਼ ਵਿੱਚ ਆਜ਼ਾਦੀ ਦਾ ਨਿੱਘ ਮਾਣਦੇ ਹਨ। ਉਹ ਆਪਣੀਆਂ ਜਾਨਾਂ ਦੇ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ।

15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਹੈ। ਇਸ ਦਿਨ ਪੂਰੇ ਦੇਸ਼ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਅਤੇ ਦੇਸ਼ ਦੀ ਕੁਰਬਾਨੀਆਂ ਦੇਣ ਵਾਲੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।

2 ਮਹੀਨਿਆਂ ਬਾਅਦ ਵੀ ਕੋਈ ਨਹੀਂ ਬਹੁੜਿਆ ਸ਼ਹੀਦ ਪਰਿਵਾਰ ਦੀ ਸਾਰ ਲੈਣ

ਨਾਇਬ ਸੂਬੇਦਾਰ ਸ਼ਹੀਦ ਸਤਨਾਮ ਸਿੰਘ

ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਵਿੱਚੋਂ ਇੱਕ ਹਨ ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ, ਜਿਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਭੋਜਰਾਜ ਵਿਖੇ ਹੋਇਆ ਸੀ।

15-16 ਜੂਨ ਭਾਰਤ-ਚੀਨ ਦੀ ਸਰਹੱਦ ਉੱਤੇ ਝੜਪ ਦੌਰਾਨ ਸਤਨਾਮ ਸਿੰਘ ਚੀਨੀ ਫ਼ੌਜੀਆਂ ਨਾਲ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਸਨ। ਪੂਰੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹੀਦੀ ਉੱਤੇ ਮਾਣ ਹੈ, ਜੋ ਘਾਟਾ ਉਨ੍ਹਾਂ ਨੂੰ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।

ਸ਼ਹੀਦ ਸਤਨਾਮ ਸਿੰਘ ਦਾ ਭਰਾ ਵੀ ਨਿਭਾਅ ਰਿਹੈ ਫ਼ੌਜ ਵਿੱਚ ਡਿਊਟੀ

ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਹਿਲੀ ਪੋਸਟਿੰਗ ਤਿਬੜੀ ਕੈਂਟ ਵਿਖੇ ਹੋਈ ਸੀ ਅਤੇ ਉਹ ਹਮੇਸ਼ਾ ਹੀ ਦੇਸ਼ ਲਈ ਕੁੱਝ ਕਰਨ ਦਾ ਜਜ਼ਬਾ ਰੱਖਦੇ ਸਨ। ਉਹ ਬਹੁਤ ਬਹਾਦੁਰ ਅਤੇ ਦਲੇਰ ਸਨ।

ਸੁਖਚੈਨ ਨੇ ਕਿਹਾ ਕਿ ਉਹ ਖ਼ੁਦ ਵੀ ਭਾਰਤੀ ਫ਼ੌਜ ਵਿੱਚ ਹੈ ਤੇ ਜਦੋਂ ਵੀ ਕਦੇ ਬਾਰਡਰ ਉੱਤੇ ਹਾਲਾਤ ਖ਼ਰਾਬ ਹੁੰਦੇ ਸਨ ਤਾਂ ਸਤਨਾਮ ਸਿੰਘ ਹਮੇਸ਼ਾ ਹੀ ਉਸ ਨੂੰ ਫ਼ੋਨ ਕਰਦੇ ਅਤੇ ਹਾਲ-ਚਾਲ ਪੁੱਛਦੇ।

ਉਨ੍ਹਾਂ ਦੱਸਿਆ ਕਿ ਕੋਰੋਨਾ ਦਰਮਿਆਨ ਵੀ ਉਨ੍ਹਾਂ ਨੇ ਘਰੇ ਫ਼ੋਨ ਕੀਤਾ ਅਤੇ ਸਾਰਿਆਂ ਨੂੰ ਸੁਰੱਖਿਅਤ ਰਹਿਣ ਬਾਰੇ ਸਲਾਹ ਦਿੱਤੀ। ਸੁਖਚੈਨ ਸਿੰਘ ਨੇ ਕਿਹਾ ਕਿ ਮੈਨੂੰ ਆਪਣੇ ਭਰਾ ਦੀ ਸ਼ਹਾਦਤ ਉੱਤੇ ਮਾਣ ਹੈ। ਸ਼ਹੀਦ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੁਣ ਉਨ੍ਹਾਂ ਦਾ ਸਹਾਰਾ ਬਣੇ।

ਬੇਟੀ ਅਤੇ ਪਤਨੀ ਨੂੰ ਵੀ ਹੈ ਮਾਣ

ਸ਼ਹੀਦ ਦੀ ਬੇਟੀ ਸੰਦੀਪ ਕੌਰ ਅਤੇ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਵਧੀਆ ਇਨਸਾਨ ਸਨ ਅਤੇ ਹਮੇਸ਼ਾ ਹੀ ਘਰ ਦੇ ਵਿੱਚ ਸਭ ਨਾਲ ਰਲ-ਮਿਲ ਕੇ ਰਹਿੰਦੇ ਸਨ। ਪਤਨੀ ਨੇ ਦੱਸਿਆ ਕਿ ਉਨ੍ਹਾਂ ਫ਼ੌਜ ਵਿੱਚ ਡਿਊਟੀ ਦਰਮਿਆਨ ਬਹੁਤ ਦੀ ਇੱਜ਼ਤ ਕਮਾਈ ਹੈ ਅਤੇ ਸਾਰਿਆਂ ਦਾ ਆਦਰ ਵੀ ਕੀਤਾ ਹੈ। ਸ਼ਹੀਦ ਦੀ ਪਤਨੀ ਅਤੇ ਬੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸਤਨਾਮ ਸਿੰਘ ਦੇ ਬਲੀਦਾਨ ਉੱਤੇ ਮਾਣ ਹੈ।

Last Updated : Aug 13, 2020, 3:09 PM IST

ABOUT THE AUTHOR

...view details