ਗੁਰਦਾਸਪੁਰ:ਸ਼ਮਸ਼ਾਨਘਾਟ ਦੀ ਸੇਵਾ ਕਰ ਰਹੇ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਅਤੇ ਸ਼ਮਸ਼ਾਨਘਾਟ ਵਿੱਚ ਰਹਿ ਰਹੇ ਸਾਧੂ ਨਾਥਾ ਵਿਚਕਾਰ ਚੱਲ ਰਹੇ ਆਪਸੀ ਕਲੇਸ਼ ਦੇ ਚਲਦਿਆਂ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਹੈ ਤੇ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਉਥੇ ਹੀ ਟਰਸਟ ਦੇ ਮੈਂਬਰਾਂ ਵੱਲੋਂ ਸ਼ਮਸ਼ਾਨਘਾਟ ਦੇ ਬਾਹਰ ਸਾਧੂ ਨਾਥਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਕਾਰਨ 1 ਘੰਟੇ ਤੋਂ ਗੇਟ ਦੇ ਬਾਹਰ ਖੜੇ ਪੀੜਤ ਪਰਿਵਾਰ ਨੂੰ ਸਸਕਾਰ ਨਹੀਂ ਕਰਨ ਦਿੱਤਾ ਗਿਆ।
ਇਹ ਵੀ ਪੜੋ: ਨੂੰਹ ਤੋਂ ਤੰਗ ਆ ਕੇ ਪਿਓ-ਧੀ ਨੇ ਕੀਤੀ ਖੁਦਕੁਸ਼ੀ
ਕੀ ਹੈ ਮਾਮਲਾ ?
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਕੁੱਝ ਨਾਥ ਸਾਧੂ ਰਹਿ ਰਹੇ ਹਨ ਜੋ ਕਿ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕਬਜਾ ਕਰਨਾ ਚਾਹੁੰਦੇ ਹਨ। ਅੱਜ ਨਾਥ ਸਾਧੂਆਂ ਨੇ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਕੰਮ ਨੂੰ ਵੀ ਰੋਕ ਦਿੱਤਾ ਹੈ ਜਿਸਦੇ ਰੋਸ ਵੱਜੋਂ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਕੋਰੋਨਾ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਇਹਨਾਂ ਨਾਥਾ ਦੇ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਹ ਕਿਸੇ ਵੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਨਹੀਂ ਹੋਣ ਦੇਣਗੇ।
ਸ਼ਮਸ਼ਾਨਘਾਟ ਦੇ ਬਾਹਰ ਲਾਸ਼ ਦੀ ਹੁੰਦੀ ਰਹੀ ਬੇਅਦਬੀ