ਪੰਜਾਬ

punjab

ETV Bharat / state

ਹੈਰੋਇਨ ਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਚਾਰ ਕਾਬੂ - 5 stolen motorcycles

ਗੁਰਦਾਸਪੁਰ ਪੁਲਿਸ ਨੇ ਵੱਖ ਵੱਖ ਜਗ੍ਹਾ 'ਤੇ ਨਾਕੇਬੰਦੀ ਕਰ 550 ਗ੍ਰਾਮ ਹੈਰੋਇਨ ਅਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੇ ਦੋਸ਼ੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੈਰੋਇਨ ਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਚਾਰ ਕਾਬੂ
ਹੈਰੋਇਨ ਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਚਾਰ ਕਾਬੂ

By

Published : Mar 17, 2021, 7:36 PM IST

ਗੁਰਦਾਸਪੁਰ : ਗੁਰਦਾਸਪੁਰ ਪੁਲਿਸ ਨੇ ਵੱਖ ਵੱਖ ਜਗ੍ਹਾ 'ਤੇ ਨਾਕੇਬੰਦੀ ਕਰ 550 ਗ੍ਰਾਮ ਹੈਰੋਇਨ ਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੇ ਦੋਸ਼ੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੈਰੋਇਨ ਤੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਚਾਰ ਕਾਬੂ

ਜਾਣਕਾਰੀ ਦਿੰਦਿਆਂ ਐੱਸ.ਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸਦੇ ਚਲਦਿਆਂ ਪੁਲਿਸ ਨੇ ਪਿੰਡ ਜਗਤਪੁਰ ਨੇੜੇ ਨਾਕੇਬੰਦੀ ਕਰ ਜਦ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕੋਲੋਂ 2.5 ਕਰੋੜ ਕੀਮਤ ਦੀ 550 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜ਼ਮ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਜੋ ਦੂਜੇ ਜ਼ਿਲ੍ਹਿਆਂ 'ਚੋਂ ਹੈਰੋਇਨ ਲਿਆ ਕੇ ਗੁਰਦਾਸਪੁਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੇਚਦੇ ਸਨ।

ਇਸੇ ਤਰ੍ਹਾਂ ਗੁਰਦਾਸਪੁਰ ਦੇ ਸੀ.ਆਈ.ਏ ਸਟਾਫ ਨੇ ਦੋ ਨੌਜਵਾਨ ਅਮਿਤ ਕੁਮਾਰ ਉਰਫ ਬਿੱਲੀ ਅਤੇ ਵਿਸ਼ਾਲ ਕੁਮਾਰ ਉਰਫ ਹਨੀ ਵਾਸੀ ਗੁਰਦਾਸਪੁਰ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜੋ ਕਿ ਗੁਰਦਾਸਪੁਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਚੋਰੀ ਕੀਤੇ ਗਏ ਸਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ਼ ਵੀ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details