ਪੰਜਾਬ

punjab

ETV Bharat / state

ਸਰਕਾਰ ਵੱਲੋਂ ਮਿਲ ਰਹੇ ਅਨਾਜ 'ਚ ਘਪਲੇਬਾਜੀ ਦਾ ਸ਼ਿਕਾਰ ਹੋਇਆ ਗਰੀਬ ਵਰਗ - food supply department

ਗੁਰਦਾਸਪੁਰ ਦੇ ਫੂਡਸਪਲਾਈ ਵਿਭਾਗ ਦੇ ਇੰਸਪੈਕਟਰਾਂ ਨੇ ਆਪਣੇ ਹੀ ਵਿਭਾਗ ਦੇ ਇੱਕ ਸਪਲਾਈ ਇੰਸਪੈਕਟਰ ਉੱਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੇਰਾ ਫੇਰੀ ਕਰਨ ਦੇ ਦੋਸ਼ ਲਗਾਏ ਹਨ। 30 ਕਿੱਲੋ ਦੇ ਬੋਰੇ ਵਿੱਚ 25 ਕਿੱਲੋ ਅਨਾਜ ਭੇਜ ਰਿਹਾ ਸੀ ਇੰਸਪੈਕਟਰ। ਇੰਸਪੈਕਟਰਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇੰਸਪੈਕਟਰ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਫੂਡਸਪਲਾਈ ਵਿਭਾਗ

By

Published : Jul 18, 2019, 1:29 PM IST

ਗੁਰਦਾਸਪੁਰ: ਫੂਡਸਪਲਾਈ ਵਿਭਾਗ ਦੇ ਇੰਸਪੈਕਟਰਾਂ ਨੇ ਆਪਣੇ ਹੀ ਵਿਭਾਗ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਵਿਭਾਗ ਦੇ ਇੰਸਪੈਕਟਰਾਂ ਨੇ ਆਪਣੇ ਹੀ ਵਿਭਾਗ ਦੇ ਇੱਕ ਸਪਲਾਈ ਇੰਸਪੈਕਟਰ ਉੱਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੇਰਾ ਫੇਰੀ ਕਰਨ ਦੇ ਦੋਸ਼ ਲਗਾਏ ਹਨ।

ਵੇਖੋ ਵੀਡੀਓ

ਜਾਣਕਾਰੀ ਦਿੰਦੇ ਹੋਏ ਫੂਡਸਪਲਾਈ ਵਿਭਾਗ ਦੇ ਇੰਸਪੈਕਟਰਾਂ ਅਤੇ ਡਿਪੂ ਹੋਲਡਰਾਂ ਨੇ ਦੱਸਿਆ ਕਿ ਸੁਮਿਤ ਕੁਮਾਰ ਨਾਅ ਦਾ ਸਪਲਾਈ ਇੰਸਪੈਕਟਰ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੇਰਾ ਫੇਰੀ ਕਰ 30 ਕਿੱਲੋਂ ਦੇ ਬੋਰੇ ਵਿੱਚ 25 ਕਿੱਲੋ ਅਨਾਜ ਭੇਜ ਰਿਹਾ ਹੈ ਅਤੇ ਇਸ ਅਨਾਜ ਦੀ ਕਿਸਮ ਵੀ ਕੋਈ ਬਹੁਤ ਚੰਗੀ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰਾਂ ਦੇ ਵਿਰੋਧ ਕਰਨ ਤੇ ਸੁਮਿਤ ਕੁਮਾਰ ਨੇ ਆਪਣੀ ਧੋਂਸ ਦਿਖਾਉਂਦਿਆਂ ਫੀਲਡ ਇੰਸਪੈਕਟਰ ਰੰਜਿਦਰ ਕੁਮਾਰ ਨਾਲ ਗਲਤ ਢੰਗ ਨਾਲ ਵਰਤਾਅ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਇੰਸਪੈਕਟਰਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇਸ ਇੰਸਪੈਕਟਰ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਿ ਇਸ ਇੰਸਪੈਕਟਰ ਉੱਤੇ ਪਹਿਲਾਂ ਵੀ ਵਿਭਾਗ ਵਿੱਚ ਘਪਲੇਬਾਜੀ ਕਰਨ ਦੇ ਕਈ ਮਾਮਲੇ ਦਰਜ਼ ਹਨ ਅਤੇ ਇਹ ਕਈ ਵਾਰ ਸਸਪੈਂਡ ਵੀ ਹੋ ਚੁੱਕਿਆ ਹੈ ਇਸਦੇ ਬਾਵਜੂਦ ਵੀ ਇਸਨੂੰ ਵਿਭਾਗ ਵਿੱਚ ਸਪਲਾਈ ਇੰਸਪੈਕਟਰ ਲਗਾਇਆ ਗਿਆ ਹੈ।

ABOUT THE AUTHOR

...view details