ਗੁਰਦਾਸਪੁਰ: ਮਾਮਲਾ ਦਰਜ ਹੋਣ ਨੂੰ ਲੈਕੇ ਆਪ ਆਗੂਆਂ ਤੇ ਵਰਕਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਇਸ ਪੂਰੇ ਮਾਮਲੇ ਨੂੰ ਲੈਕੇ ਦੀਨਾਨਗਰ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਉੱਪਰ ਰਾਜਨੀਤਿਕ ਸ਼ਹਿ ਦੇ ਉੱਪਰ ਕੋਰੋਨਾ ਹਿਦਾਇਤਾਂ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਕਾਲਜ ਵਿੱਚ ਪੜ੍ਹ ਰਹੇ ਐਸ ਸੀ ਭਾਈਚਾਰੇ ਨਾਲ ਸਬੰਧਿਤ ਬੱਚਿਆਂ ਨੇ ਉਨ੍ਹਾਂ ਨੂੰ ਕਾਲਜ ਵਿੱਚ ਬੁਲਾਇਆ ਸੀ।
ਆਪ ਆਗੂ ਨੇ ਦੱਸਿਆ ਕਿ ਕਾਲਜ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦੇ ਕੋਲੋਂ ਐਡਵਾਂਸ ਵਿੱਚ ਪੈਸੇ ਮੰਗੇ ਜਾ ਰਹੇ ਸਨ ਤੇ ਨਾਲ ਹੀ ਵਿਦਿਆਰਥੀਆਂ ਦੇ ਕੋਲੋਂ ਖਾਲੀ ਚੈੱਕ ਲਏ ਜਾ ਰਹੇ ਸਨ ਇਸ ਲਈ ਉਹ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਕਾਲਜ ਵਿੱਚ ਬੱਚਿਆਂ ਦੀ ਗੱਲ ਸੁਣਨ ਲਈ ਗਏ ਸਨ।