ਬਟਾਲਾ: ਖਜੂਰੀ ਗੇਟ ਮੁਹੱਲਾ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਮਾਹੌਲ ਉਸ ਸਮੇਂ ਸਹਿਮ ਵਾਲਾ ਹੋ ਗਿਆ, ਜਦੋਂ ਇੱਕ ਸੜਕ ਕੰਡੇ ਲਿਫਾਫੇ ਵਿੱਚ ਸੁੱਟੇ ਗਏ ਬੱਚੇ ਦਾ ਭਰੂਣ ਮਿਲਿਆ। ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਇਤਲਾਹ ਮਿਲਦੇ ਹੀ ਮੌਕੇ ਉੱਤੇ ਪੁਲਿਸ ਅਧਕਾਰੀਆਂ ਨੇ ਕਰਵਾਈ ਸ਼ੁਰੂ ਕੀਤੀ।
ਸਿਟੀ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਬੱਚੇ ਦੇ ਭਰੂਣ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਗੇ ਦੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਗਈ।