ਗੁਰਦਾਸਪੁਰ:ਕਸਬਾ ਦੀਨਾਨਗਰ ਤੋਂ ਇੱਕ ਪਿਓ ਧੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਓ ਉੱਤੇ ਦੋ ਮਹੀਨੇ ਤੋਂ ਆਪਣੀ ਨਾਬਾਲਗ ਧੀ ਨਾਲ ਗ਼ਲਤ ਕੰਮ ਕਰਨ ਦੇ ਇਲਸਜ਼ਾਮ ਲੱਗੇ ਹਨ। ਇਸ ਬਾਰੇ ਜਦੋਂ ਪੀੜਤ ਲੜਕੀ ਨੇ ਆਪਣੇ ਭਰਾ ਨਾਲ ਗੱਲ ਕੀਤੀ, ਤਾਂ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਦੀਨਾਨਗਰ ਦੀ ਪੁਲਿਸ ਨੇ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਿਉ ਉਸ ਦੀ ਨਾਬਾਲਗ ਭੈਣ ਨਾਲ ਪਿਛਲੇ ਦੋ ਮਹੀਨਿਆਂ ਤੋਂ ਬਲਾਤਕਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਉ ਦਾ ਮਾਂ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ। ਘਰ ਵਿੱਚ ਉਸ ਦਾ ਪਿਓ ਉਸ ਦੀ ਭੈਣ ਅਤੇ ਛੋਟਾ ਭਰਾ ਇਕੱਠੇ ਰਹਿ ਰਹੇ ਸਨ। ਉਸ ਦਾ ਪਿਓ ਸ਼ਰਾਬ ਦੇ ਨਸ਼ੇ ਵਿੱਚ ਰੋਜ਼ ਸ਼ਰਾਬ ਪੀਕੇ ਰਾਤ ਨੂੰ ਉਸ ਦੀ ਛੋਟੀ ਭੈਣ ਨਾਲ ਬਲਾਤਕਾਰ ਕਰਦਾ ਰਿਹਾ।