ਗੁਰਦਾਸਪੁਰ: ਪੰਜਾਬ ਸੂਬੇ 'ਚ ਕਣਕ ਦੀ ਕਟਾਈ ਦਾ ਕੰਮ ਖ਼ਤਮ ਹੋ ਗਿਆ ਹੈ ਤੇ ਆਉਂਦੇ ਦਿਨਾਂ ਨੂੰ ਝੋਨੇ ਦੀ ਬੀਜਾਈ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸਾੜਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਖ਼ਬਰ ਗੁਰਦਾਸਪੁਰ ਦੇ ਪਿੰਡ ਅਬਲ ਖ਼ੈਰ ਦੀ ਹੈ ਜਿੱਥੇ ਕਿਸਾਨ ਨੇ ਖੇਤੀਬਾੜੀ ਵਿਭਾਗ ਤੇ ਪ੍ਰਸ਼ਾਸਨਿਕ ਹਿਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਕਣਕ ਦੇ ਨਾੜ ਨੂੰ ਸਾੜ ਰਹੇ ਹਨ।
ਖੇਤੀਬਾੜੀ ਅਫਸਰ ਰਮਿੰਦਰ ਸਿੰਘ ਨੇ ਦੱਸਿਆ ਕਿ ਜੋ ਵੀ ਕਿਸਾਨ ਕਣਕ ਦੇ ਨਾੜ ਨੂੰ ਸਾੜਦਾ ਹੈ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਡੀਸੀ ਨੇ ਕਣਕ ਦੇ ਨਾੜ ਨੂੰ ਸਾੜਣ ਵਾਲੇ ਖਿਲਾਫ਼ ਪਹਿਲਾਂ ਚਲਾਨ ਕੱਟਣ ਦੀ ਹਿਦਾਇਤ ਦਿੱਤੀ ਸੀ ਫਿਰ ਉਨ੍ਹਾਂ ਨੇ ਚਲਾਨ ਦੀ ਥਾਂ ਐਫਆਈਆਰ ਦਰਜ ਕਰਨ ਦੀ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਲਾਨ 'ਚ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ ਤੇ ਐਫ.ਆਈ.ਆਰ 'ਚ ਕਿਸਾਨਾਂ ਦੇ ਨੇੜਲੇ ਠਾਣਿਆਂ 'ਚ ਰਿਪੋਰਟ ਦਰਜ ਕੀਤੀ ਜਾਂਦੀ ਹੈ।