ਗੁਰਦਾਸਪੁਰ:ਦਿੱਲੀ ਕਟੜਾ ਨੈਸ਼ਨਲ ਹਾਈਵੇਅ ਦੀ ਜ਼ਮੀਨ ਐਕਵਾਇਰ ਕਰਨ ਲਈ ਮੌਕੇ 'ਤੇ ਪਹੁੰਚੇ ਐਸਡੀਐਮ ਗੁਰਦਾਸਪੁਰ ਅਤੇ ਪੁਲਿਸ ਪਾਰਟੀ ਨੂੰ ਕਿਸਾਨਾਂ ਵੱਲੋਂ ਰੋਕਿਆ ਗਿਆ ਅਤੇ ਮੌਕੇ ਉੱਤੇ ਹੰਗਾਮਾ ਵੀ ਕੀਤਾ ਗਿਆ। ਇਸ ਦੌਰਾਨ ਐਸਡੀਐਮ ਅਮਨਦੀਪ ਕੌਰ ਨੇ ਕਿਹਾ ਕਿ ਪਿੰਡ ਥਾਨੇਵਾਲ ਵਿਖੇ ਸ਼ੁਰੂ ਕਰਵਾਏ ਗਏ ਕੰਮ ਨੂੰ ਕਿਸਾਨ ਜਥੇਬੰਦੀਆ ਨੇ ਬੰਦ ਕਰਵਾ ਦਿੱਤਾ ਅੱਤੇ ਜ਼ਿਲਾ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨਾਂ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਥਿੱਤੀ ਤਣਾਅਪੂਰਨ ਹੁੰਦੀ ਦੇਖ ਮੋਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕਰਨਾਂ ਪਿਆ।ਇਸ ਮੌਕੇ ਐਸਡੀਐਮ ਗੁਰਦਾਸਪੁਰ ਨੇ ਕਿਹਾ ਕਿ ਜਿਸ ਕਿਸਾਨ ਦੀ ਜ਼ਮੀਨ ਐਕਵਾਇਰ ਕਿਤੀ ਜਾ ਰਹੀ ਹੈ। ਕਿਸਾਨਾਂ ਦੇ ਬੈਂਕਾਂ ਵਿਚ ਮੁਆਵਜ਼ੇ ਦੇ ਪੈਸੈ ਪਹੁੰਚ ਚੁੱਕੇ ਹਨ ਅਤੇ ਕਿਸਾਨ ਨੇ ਜ਼ਮੀਨ ਐਕਵਾਇਰ ਕਰਨ ਲਈ ਲਿਖਤੀ ਰੂਪ ਵਿਚ ਦਿੱਤਾ ਹੋਇਆਂ ਹੈ।ਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਥੇਬੰਦੀ ਦੇ ਆਗੂ ਜ਼ਬਰੀ ਚਲ ਰਹੇ ਕੰਮ ਨੂੰ ਰੋਕ ਰਹੇ ਹਨ ਜੋ ਕਿ ਸਰਾਸਰ ਗਲਤ ਹੈ, ਪਰ ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਸਿਰਫ ਕੁੱਝ ਹੀ ਕਿਸਾਨਾਂ ਨੂੰ ਮੁਆਵਜ਼ੇ ਦੇ ਪੈਸੈ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਰਡਬੰਦੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਕਰਕੇ ਕੰਮ ਨੂੰ ਰੋਕਿਆ ਗਿਆ।
ਦਿੱਲੀ ਕਟੜਾ ਨੈਸ਼ਨਲ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ, ਕਿਸਾਨਾਂ ਨੇ ਕੀਤਾ ਵਿਰੋਧ - farmers protest against government
ਗੁਰਦਾਸਪੁਰ ਦੇ ਪਿੰਡ ਥਾਨੇਵਾਲ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਪਰ ਇਸੇ ਦੌਰਾਨ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਸਥਿਤੀ ਤਣਾਅ ਪੂਰਨ ਬਣ ਗਈ।
ਧੱਕੇ ਨਾਲ ਜ਼ਮੀਨ ਐਕਵਾਇਰ ਕਿਤੀ ਜਾ ਰਹੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਥਾਨੇਵਾਲ 'ਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਧੱਕੇ ਨਾਲ ਜ਼ਮੀਨ ਐਕਵਾਇਰ ਕਿਤੀ ਜਾ ਰਹੀ ਹੈ ਇਸ ਲਈ ਇਥੇ ਆ ਕੇ ਕੰਮ ਨੂੰ ਰੋਕਿਆ ਗਿਆ ਹੈ ਉਹਨਾ ਕਿਹਾ ਕਿ ਅਜੇ ਤਕ ਜਿਲ੍ਹਾ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜਾ ਦੇਣ ਲਈ ਸਹੀ ਢੰਗ ਨਾਲ ਵਾਰਡਬੰਦੀ ਨਹੀ ਕਿਤੀ ਅਤੇ ਨਾ ਹੀ ਸਾਰੇ ਕਿਸਾਨਾ ਨੂੰ ਇਸਦਾ ਇਕਸਾਰ ਮੁਆਵਜ਼ਾ ਦਿੱਤਾ ਗਿਆ ਹੈ ਮਿਲ਼ਿਆ ਹੈ ਇੱਸ ਸਬੰਧੀ ਡੀਸੀ ਗੁਰਦਾਸਪੁਰ ਨਾਲ ਮੀਟਿੰਗ ਹੋਈ ਸੀ ਪਰ ਅਜੈ ਤਕ ਕੋਈ ਹੱਲ ਨਹੀਂ ਨਿਕਲਿਆ ਇਸ ਲਈ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਹੀ ਢੰਗ ਦੇ ਨਾਲ ਵਾਰਡਬੰਦੀ ਨਹੀਂ ਕੀਤੀ ਜਾਂਦੀ ਅਤੇ ਸਾਰੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਇਕਸਾਰ ਨਹੀਂ ਮਿਲਦਾ ਉਦੋਂ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਜਾਵੇਗਾ।
- Murder in Hoshiarpur: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਸੀਸੀਟੀਵੀ ਆਈ ਸਾਹਮਣੇ
- Punjab Weather: ਤੇਜ਼ ਹਵਾਵਾਂ ਤੇ ਝੱਖੜ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਪ੍ਰਭਾਵਿਤ
- Punjabi Film Mansooba: ਕੈਨੇਡਾ ਪੁੱਜੇ ਸਰਦਾਰ ਸੋਹੀ-ਮਲਕੀਤ ਰੌਣੀ, ਰਾਣਾ ਰਣਬੀਰ ਨਿਰਦੇਸ਼ਿਤ ‘ਮਨਸੂਬਾ’ ਦੇ ਸ਼ੂਟ ਦਾ ਬਣੇ ਹਿੱਸਾ
ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਜ਼ਬਰੀ ਬੰਦ ਕਰਵਾ ਦਿੱਤਾ:ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਪਹੁੰਚੇ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਨੇ ਦੱਸਿਆ ਕਿ ਦਿੱਲੀ ਕਟੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਲਈ ਪਿੰਡ ਥਾਨੇਵਾਲ ਵਿਖੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਜ਼ਬਰੀ ਬੰਦ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਕਿਸਾਨ ਦੀ ਇਹ ਜ਼ਮੀਨ ਹੈ ਉਸ ਕਿਸਾਨ ਨੂੰ ਜ਼ਮੀਨ ਦਾ ਮੁਆਵਜ਼ਾ ਵੀ ਮਿਲ ਚੁੱਕਾ ਹੈ ਅਤੇ ਕਿਸਾਨ ਵੱਲੋਂ ਲਿਖਤੀ ਰੂਪ 'ਚ ਦਿੱਤਾ ਗਿਆ ਹੈ ਕਿ ਉਸਦੀ ਜ਼ਮੀਨ ਐਕਵਾਇਰ ਕੀਤੀ ਜਾਵੇ। ਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਜਬਰੀ ਕੰਮ ਨੂੰ ਰੋਕਿਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਡੀਸੀ ਗੁਰਦਾਸਪੁਰ ਦੇ ਵੱਲੋਂ ਵਾਰਡਬੰਦੀ ਵੀ ਕਿਸਾਨਾਂ ਦੇ ਕਹਿਣ ਮੁਤਾਬਿਕ ਕੀਤੀ ਗਈ ਹੈ ਪਰ ਬਾਵਜੂਦ ਇਸ ਦੇ ਕਿਸਾਨ ਜਾਣਬੁੱਝ ਕੇ ਆਪਣੀ ਜ਼ਿਦ 'ਤੇ ਅੜੇ ਹੋਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਹਟਾਉਣ ਦੇ ਲਈ ਡੀਸੀ ਗੁਰਦਾਸਪੁਰ ਦੇ ਨਾਲ ਗੱਲਬਾਤ ਕੀਤੀ ਜਾਂ ਰਹੀ ਹੈ ਉਹਨਾਂ ਦੇ ਹੁਕਮਾਂ ਮੁਤਾਬਿਕ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।