ਕਿਸਾਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਉਸਾਰੀ ਦੇ ਕੰਮ ਨੂੰ ਰੋਕਿਆ, ਕੀਤਾ ਧਰਨਾ ਪ੍ਰਦਰਸ਼ਨ - ਕਿਸਾਨਾ ਵਲੋਂ ਪ੍ਰਦਰਸ਼ਨ
ਕਿਸਾਨਾਂ ਨੇ ਰੋਕਿਆ ਹਲਕਾ ਡੇਰਾ ਬਾਬਾ ਨਾਨਕ ਵਿੱਚ ਪਾਕਿ ਸਰਹੱਦ ਨੇੜੇ ਬਣਨ ਜਾ ਰਹੇ ਕਰਤਾਰਪੁਰ ਕਾਰੀਡੋਰ ਦਾ ਕੰਮ। ਸਰਕਾਰ ਵਲੋਂ ਐਕਵਾਇਰ ਕੀਤੀ ਜ਼ਮੀਨ ਲਈ ਨਹੀਂ ਮਿਲਿਆ ਮੁਆਵਜ਼ਾ ਤੇ ਸਰਕਾਰ ਵਲੋਂ ਉਸ ਰਕਮ ਵਿੱਚੋਂ ਟੀ.ਡੀ.ਐਸ. ਕੱਟਣ ਦਾ ਵੀ ਹੈ ਮਾਮਲਾ।
ਗੁਰਦਾਸਪੁਰ: ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿੱਚ ਪਾਕਿ ਸਰਹੱਦ ਨੇੜੇ ਬਣਨ ਜਾ ਰਹੇ ਕਰਤਾਰਪੁਰ ਕਾਰੀਡੋਰ ਕਾਰਨ ਕਿਸਾਨ ਪਰੇਸ਼ਾਨ ਵੇਖੇ ਗਏ। ਉਨ੍ਹਾਂ ਨੇ ਐਕਵਾਇਰ ਜ਼ਮੀਨ ਦੇ ਮੁਆਵਜ਼ੇ ਦੀ ਰਕਮ ਨਹੀਂ ਮਿਲੀ ਤੇ ਸਰਕਾਰ ਵਲੋਂ ਉਸ ਰਕਮ 'ਤੇ ਟੀ.ਡੀ.ਐਸ. ਕੱਟਣ ਦੀ ਗੱਲ ਕਹੀ ਜਾ ਰਹੀ ਹੈ। ਇਸ ਵਿਰੁੱਧ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ।
ਦਰਅਸਲ, ਜਿਨ੍ਹਾਂ ਕਿਸਾਨਾਂ ਦੀਆਂ ਜਮੀਨਾਂ ਸਰਕਾਰ ਨੇ ਕਾਰੀਡੋਰ ਬਣਾਉਣ ਲਈ ਐਕਵਾਇਰ ਕੀਤੀਆਂ ਸਨ, ਉਨ੍ਹਾਂ ਕਿਸਾਨਾਂ ਨੇ ਕਾਰੀਡੋਰ ਦੇ ਰਾਸਤੇ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਕੰਮ ਰੁਕਵਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੇ ਮੁਆਵਜ਼ੇ ਦੀ ਰਕਮ ਅਜੇ ਤੱਕ ਨਹੀਂ ਦਿੱਤੀ ਗਈ ਤੇ ਹੁਣ ਸਰਕਾਰ ਉਸ ਰਕਮ ਵਿਚੋਂ ਟੀ.ਡੀ.ਐਸ. ਕੱਟਣ ਦੀ ਗੱਲ ਕਰ ਰਹੇ ਹਨ।