ਗੁਰਦਾਰਪੁਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 'ਖੇਤੀ ਬਿੱਲਾਂ' ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਜੰਗ ਛਿੜੀ ਹੋਈ ਹੈ। ਭਾਜਪਾ ਦੇ ਆਗੂ ਕੇਂਦਰ ਵੱਲੋਂ ਪਾਸ ਕੀਤੇੇ ਬਿੱਲਾਂ ਨੂੰ ਕਿਸਾਨ ਪੱਖੀ ਦੱਸ ਕੇ ਮੀਟਿੰਗਾਂ ਤੇ ਪ੍ਰੈਸ ਕਾਨਫਰੰਸਾਂ ਕਰ ਰਹੇ ਹਨ। ਗੁਰਦਾਸਪੁਰ 'ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੀਡੀਆ ਨਾਲ ਵਰਚੁਅਲ ਮੀਟਿੰਗ ਕਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਦੀ ਥਾਂ 'ਤੇ ਪਹੁੰਚ ਕੇ ਨੈਸ਼ਨਲ ਹਾਈਵੇ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਵਰਚੁਅਲ ਮੀਟਿੰਗ ਦਾ ਕੀਤਾ ਘਿਰਾਉ - ਭਾਜਪਾ ਦੇ ਆਗੂ
ਗੁਰਦਾਸਪੁਰ 'ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੀਡੀਆ ਨਾਲ ਵਰਚੁਅਲ ਮੀਟਿੰਗ ਕਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਦੀ ਥਾਂ 'ਤੇ ਪਹੁੰਚ ਕੇ ਨੈਸ਼ਨਲ ਹਾਈਵੇ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਵਰਚੁਅਲ ਮੀਟਿੰਗ ਦਾ ਕੀਤਾ ਘਿਰਾਉ
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਆਗੂ ਫਾਇਦੇ ਦੱਸਣ ਦੀ ਥਾਂ ਸਾਡੇ ਨਾਲ ਗੱਲ ਕਰਨ। ਇਹ ਪਹਿਲਾਂ ਹੀ ਕਿਹਾ ਗਿਆ ਸੀ ਕਿ ਜੇ ਕੋਈ ਸਾਨੂੰ ਫਾਇਦੇ ਦੱਸਣ ਆਏਗਾ ਤਾਂ ਉਸਦਾ ਘਿਰਾਉ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਨਹੀਂ ਸਗੋਂ ਭਾਜਪਾ ਮੀਟਿੰਗਾਂ ਰੱਖ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਵੀ ਦਿੱਲੀ ਮੀਟਿੰਗ ਬੁਲਾ ਕੇ ਕਿਸਾਨਾਂ ਨਾਲ ਓਝਾ ਮਜ਼ਾਕ ਕਰ ਚੁੱਕੀ ਹੈ। ਜੱਦ ਤੱਕ ਇਹ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ, ਤੱਦ ਤੱਕ ਇਹ ਸੰਘਰਸ਼ ਜਾਰੀ ਰਹੇਗਾ।