ਗੁਰਦਾਸਪੁਰ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਮੰਡੀਆਂ ਚ ਸ਼ੁਰੂ ਕੀਤੀ ਗਈ। ਉੱਥੇ ਹੀ ਪਿਛਲੇ ਕਰੀਬ ਇੱਕ ਹਫਤੇ ਤੋਂ ਮੰਡੀਆਂ ਚ ਖਰੀਦ ਏਜੰਸੀਆ ਵੱਲੋਂ ਬਾਰਦਾਨਾ ਨਾ ਹੋਣ ਕਾਰਨ ਖਰੀਦ ਪ੍ਰਕ੍ਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੀਆਂ ਮੰਡੀਆਂ ਦੇ ਦੌਰੇ ਦੇ ਦੌਰਾਨ ਮੰਡੀ ਚ ਕੁੱਝ ਕਿਸਾਨ ਬੀਬੀਆਂ ਵੀ ਆਪਣੀ ਫ਼ਸਲ ਲੈ ਕੇ ਮੰਡੀ ਚ ਪਹੁੰਚਿਆਂ ਨੇ ਸਰਕਾਰ ਦੀ ਖਰੀਦ ਪ੍ਰਕ੍ਰਿਆ ਤੇ ਕਈ ਸਵਾਲ ਚੁੱਕੇ ਅਤੇ ਉਹਨਾਂ ਦੱਸਿਆ ਕਿ ਘਰ ਪਰਿਵਾਰ ਦੀ ਮਜਬੂਰੀ ਦੇ ਚੱਲਦੇ। ਉਹ ਮੰਡੀ ਚ ਆਪਣੀ ਫ਼ਸਲ ਵੇਚਣ ਲਈ ਪਹੁੰਚਿਆ ਹਨ। ਪਰ ਮੰਡੀ ਚ ਉਹਨਾਂ ਦੀ ਫ਼ਸਲ ਖਰੀਦ ਲਈ ਕੋਈ ਨਹੀਂ ਹੈ। ਇਸੇ ਹੀ ਤਰ੍ਹਾਂ ਮੰਡੀਆਂ ਚ ਮੌਜੂਦ ਹਰ ਕਿਸਾਨ ਖੱਜਲ ਹੋਣ ਲਈ ਮਜਬੂਰ ਦੇਖਣ ਨੂੰ ਮਿਲਿਆ।
ਮੰਡੀਆਂ ਚ ਬਾਰਦਾਨੇ ਦੀ ਕਿਲਤ ਕਾਰਨ ਕਿਸਾਨ ਹੋ ਰਹੇ ਖੱਜਲ - ਗੁਰਦਾਸਪੁਰ
ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਮੰਡੀਆਂ ਚ ਸ਼ੁਰੂ ਕੀਤੀ ਗਈ। ਉੱਥੇ ਹੀ ਪਿਛਲੇ ਕਰੀਬ ਇੱਕ ਹਫਤੇ ਤੋਂ ਮੰਡੀਆਂ ਚ ਖਰੀਦ ਏਜੰਸੀਆ ਵੱਲੋਂ ਬਾਰਦਾਨਾ ਨਾ ਹੋਣ ਕਾਰਨ ਖਰੀਦ ਪ੍ਰਕ੍ਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੀਆਂ ਮੰਡੀਆਂ ਦੇ ਦੌਰੇ ਦੇ ਦੌਰਾਨ ਮੰਡੀ ਚ ਕੁੱਝ ਕਿਸਾਨ ਬੀਬੀਆਂ ਵੀ ਆਪਣੀ ਫ਼ਸਲ ਲੈ ਕੇ ਮੰਡੀ ਚ ਪਹੁੰਚਿਆਂ ਨੇ ਸਰਕਾਰ ਦੀ ਖਰੀਦ ਪ੍ਰਕ੍ਰਿਆ ਤੇ ਕਈ ਸਵਾਲ ਚੁੱਕੇ ਅਤੇ ਉਹਨਾਂ ਦੱਸਿਆ ਕਿ ਘਰ ਪਰਿਵਾਰ ਦੀ ਮਜਬੂਰੀ ਦੇ ਚੱਲਦੇ। ਉਹ ਮੰਡੀ ਚ ਆਪਣੀ ਫ਼ਸਲ ਵੇਚਣ ਲਈ ਪਹੁੰਚਿਆ ਹਨ। ਪਰ ਮੰਡੀ ਚ ਉਹਨਾਂ ਦੀ ਫ਼ਸਲ ਖਰੀਦ ਲਈ ਕੋਈ ਨਹੀਂ ਹੈ। ਇਸੇ ਹੀ ਤਰ੍ਹਾਂ ਮੰਡੀਆਂ ਚ ਮੌਜੂਦ ਹਰ ਕਿਸਾਨ ਖੱਜਲ ਹੋਣ ਲਈ ਮਜਬੂਰ ਦੇਖਣ ਨੂੰ ਮਿਲਿਆ।
ਦਾਣਾ ਮੰਡੀਆਂ ਚ ਆਪਣੀ ਕਣਕ ਦੀ ਫ਼ਸਲ ਵੇਚਣ ਪਹੁੰਚੇ ਵੱਖ ਵੱਖ ਕਿਸਾਨਾਂ ਨੇ ਆਪ ਬੀਤੀ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਚਾਹੇ ਸਰਕਾਰੀ ਖਰੀਦ ਪ੍ਰਬੰਧਾਂ ਦੇ ਪੂਰੇ ਹੋਣ ਦਾ ਦਾਅਵਾ ਕਰ ਖਰੀਦ ਸ਼ੁਰੂ ਕਰ ਦਿੱਤੀ। ਪਰ ਹਕੀਕਤ ਕੁੱਝ ਹੋਰ ਹੀ ਹੈ। ਖਰੀਦ ਏਜੰਸੀਆ ਕੋਲ ਬਾਰਦਾਨੇ ਦੇ ਇੰਤਜਾਮ ਨਹੀਂ ਅਤੇ ਜਿਸ ਕਾਰਨ ਉਹਨਾਂ ਨੂੰ ਮੰਡੀ ਚ ਉਹਨਾਂ ਨੂੰ ਕਈ ਦਿਨਾਂ ਤੋਂ ਖੱਜਲ ਹੋਣਾ ਪੈ ਰਿਹਾ ਹੈ। ਉੱਥੇ ਹੀ ਆਪਣੀ ਫ਼ਸਲ ਵੇਚਣ ਪਹੁੰਚੀ ਇੱਕ ਕਿਸਾਨ ਬੀਬੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਿਹਤ ਤੋਂ ਠੀਕ ਨਹੀਂ ਇਸ ਲਈ ਉਹ ਆਪਣੇ ਬੱਚੇ ਘਰ ਛੱਡ ਕਈ ਦਿਨਾਂ ਤੋਂ ਮੰਡੀ ਚ ਆਪਣੀ ਫ਼ਸਲ ਵੇਚਣ ਲਈ ਪਹੁੰਚੀ ਹੈ। ਪਰ ਇੱਥੇ ਕੋਈ ਸੁਣਵਾਈ ਨਹੀਂ ਹੈ, ਇੱਕ ਪਾਸੇ ਤੇ ਸਰਕਾਰ ਕਈ ਵੱਡੇ ਦਾਅਵੇ ਕਰਦੀ ਹੈ। ਅੱਜ ਕਿਸਾਨ ਮੰਡੀਆਂ ਚ ਰੁਲ ਰਹੇ ਹਨ ਅਤੇ ਉਹਨਾਂ ਦੀ ਇਹਨਾਂ ਮੁਸਬਿਤਾ ਨੂੰ ਦੂਰ ਕਰਨ ਲਈ ਨਾ ਤਾ ਕੋਈ ਸਰਕਾਰ ਦਾ ਨੁਮਾਇੰਦਾ ਮੰਡੀ ਚ ਆ ਰਿਹਾ ਹੈ ਨਾ ਹੀ ਕੋਈ ਪ੍ਰਸ਼ਾਸ਼ਨ ਦਾ ਅਧਿਕਾਰੀ।
ਪਰ ਉੱਥੇ ਹੀ ਮੰਡੀਆਂ ਚ ਪਹੁੰਚੇ ਅਕਾਲੀ ਦਲ ਪਾਰਟੀ ਦੇ ਨੇਤਾ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਅੱਜ ਕਿਸਾਨ ਮੰਡੀ ਚ ਰੁੱਲ ਰਿਹਾ ਹੈ। ਇਹ ਸਭ ਹਾਲਾਤਾਂ ਲਈ ਪੰਜਾਬ ਅਤੇ ਕੇਂਦਰ ਸਰਕਾਰ ਜਿੰਮੇਵਾਰ ਹੈ | ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਇਸ ਮਾਮਲੇ ਚ ਕੋਈ ਸੰਜੀਦਾ ਨਹੀਂ ਹਨ ਅਤੇ ਕਿਸਾਨ ਅਤੇ ਮੰਡੀ ਚ ਚੱਲ ਰਹੀ ਖਰੀਦ ਪ੍ਰਕ੍ਰਿਆ ਨਾਲ ਜੁੜਿਆ ਹਰ ਕੋਈ ਪਰੇਸ਼ਾਨ ਹੈ | ਉਹਨਾਂ ਦੱਸਿਆ ਕਿ ਉਲਟਾ ਕਿਸਾਨਾਂ ਨੂੰ ਪ੍ਰਸ਼ਾਸ਼ਨ ਵੱਲੋਂ ਇਹ ਦਬਾਅ ਬਣਾਇਆ ਜਾ ਰਿਹਾ ਹੈ। ਬਾਰਦਾਨੇ ਦੇ ਪੈਸੇ ਵੀ ਉਹ ਦੇਣ ਜਦੋਂ ਕਿ ਇਹ ਕਿਸਾਨਾਂ ਨਾਲ ਵੱਡਾ ਧੋਖਾ ਸਰਕਾਰ ਅਤੇ ਪ੍ਰਸ਼ਾਸ਼ਨ ਕਰ ਰਿਹਾ ਹੈ |