ਪੰਜਾਬ

punjab

ETV Bharat / state

ਟਰੈਕਟਰ ਪਰੇਡ ਤੋਂ ਵਾਪਸ ਘਰ ਪਰਤੇ ਘੋਗਾ ਦੇ ਕਿਸਾਨ ਆਗੂ ਦੀ ਮੌਤ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਘੋਗਾ ਦਿੱਲੀ ਪਰੇਡ ਤੋਂ ਵਾਪਸ ਘਰ ਪਹੁੰਚਣ ਤੋਂ ਬਾਅਦ ਸਿਹਤ ਖ਼ਰਾਬ ਹੋਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ

ਟਰੈਕਟਰ ਪਰੇਡ ਤੋਂ ਵਾਪਸ ਘਰ ਪਰਤੇ ਘੋਗਾ ਦੇ ਕਿਸਾਨ ਆਗੂ ਦੀ ਮੌਤ
ਟਰੈਕਟਰ ਪਰੇਡ ਤੋਂ ਵਾਪਸ ਘਰ ਪਰਤੇ ਘੋਗਾ ਦੇ ਕਿਸਾਨ ਆਗੂ ਦੀ ਮੌਤ

By

Published : Jan 28, 2021, 5:36 PM IST

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦਿੱਲੀ 'ਚ ਜਾਰੀ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਘੋਗਾ ਦਿੱਲੀ ਪਰੇਡ ਤੋਂ ਵਾਪਸ ਘਰ ਪਹੁੰਚਣ ਤੋਂ ਬਾਅਦ ਸਿਹਤ ਖ਼ਰਾਬ ਹੋਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਤੇ ਇਲਾਕੇ ਭਰ 'ਚ ਸੋਗ ਦਾ ਮਾਹੌਲ ਹੈ।

ਇਸ ਸਬੰਧੀ ਪਰਿਵਾਰ ਦਾ ਕਹਿਣਾ ਹੈ ਕਿ ਜਿਵੇਂ ਉਹ ਦਿੱਲੀ 26 ਜਨਵਰੀ ਦੀ ਪਰੇਡ ਲਈ ਦਿੱਲੀ ਪਹੁੰਚੇ ਸਨ ਤਾਂ ਉਥੇ ਸਿਹਤ ਵਿਗੜੀ ਅਤੇ ਜਦ ਬੀਤੇ ਕੱਲ ਉਹ ਘਰ ਪਹੁੰਚੇ ਤਾਂ ਦੇਰ ਰਾਤ ਹਾਲਤ ਖਸਤਾ ਕਾਰਨ ਮਲਕੀਤ ਸਿੰਘ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਲਾਕੇ ਦੇ ਲੋਕ ਨੇ ਸਰਕਾਰ ਕੋਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਦਦ ਦੀ ਅਪੀਲ ਕਰ ਰਹੇ ਹਨ।

ਟਰੈਕਟਰ ਪਰੇਡ ਤੋਂ ਵਾਪਸ ਘਰ ਪਰਤੇ ਘੋਗਾ ਦੇ ਕਿਸਾਨ ਆਗੂ ਦੀ ਮੌਤ

ਬਟਾਲਾ ਨਜ਼ਦੀਕ ਪਿੰਡ ਘੋਗਾ ਦੇ ਰਹਿਣ ਵਾਲੇ ਮਲਕੀਤ ਸਿੰਘ ਜੋ ਲੰਬੇ ਸਮੇ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਨਾਲ ਜੁੜੇ ਸਨ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਹਿਲਾ ਪੰਜਾਬ 'ਚ ਚਲ ਰਹੇ ਅੰਦੋਲਨ 'ਚ ਸ਼ਾਮਿਲ ਸਨ ਅਤੇ ਜਦ ਤੋਂ ਕਿਸਾਨੀ ਅੰਦੋਲਨ ਦਿੱਲੀ ਚੱਲ ਰਿਹਾ ਹੈ। ਮਲਕੀਤ ਸਿੰਘ ਦਿੱਲੀ ਅਦੋਲਨ 'ਚ ਕਾਫ਼ੀ ਦਿਨਾਂ ਤੋਂ ਉਥੇ ਹੀ ਸਨ। ਮਲਕੀਤ ਸਿੰਘ ਦੇ ਬੇਟੇ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਾਪਿਸ ਆਏ ਸਨ, ਪਰ 26 ਜਨਵਰੀ ਦੀ ਪਰੇਡ 'ਚ ਸ਼ਾਮਿਲ ਹੋਣ ਲਈ 24 ਜਨਵਰੀ ਨੂੰ ਦਿਲੀ ਗਏ ਸਨ।

ਬੀਤੇ ਰਾਤ ਜਦੋਂ ਦਿੱਲੀ ਤੋਂ ਵਾਪਿਸ ਆਏ ਤਾਂ ਮਲਕੀਤ ਦੀ ਹਾਲਤ ਵਿਗੜਣ ਅਤੇ ਦੇਰ ਰਾਤ ਹਸਪਤਾਲ ਦਾਖ਼ਲ ਕਰਵਾਇਆ। ਉਥੇ ਹਾਲਤ ਨਾਜ਼ੁਕ ਹੋਣ ਦੇ ਚਲਦੇ ਮਲਕੀਤ ਸਿੰਘ ਨੇ ਦਮ ਤੋੜ ਦਿਤਾ। ਕਿਸਾਨ ਆਗੂ ਅਤੇ ਮਲਕੀਤ ਸਿੰਘ ਦੇ ਸਾਥੀ ਸਤਨਾਮ ਸਿੰਘ ਨੇ ਅਪੀਲ ਕੀਤੀ ਕਿ ਉਕਤ ਪਰਿਵਾਰ ਛੋਟਾ ਕਿਸਾਨ ਪਰਿਵਾਰ ਅਤੇ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮ੍ਰਿਤਕ ਮਲਕੀਤ ਦੇ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।

ABOUT THE AUTHOR

...view details