ਪੰਜਾਬ

punjab

By

Published : Dec 13, 2021, 8:46 PM IST

ETV Bharat / state

ਹਰਨਾਜ਼ ਸੰਧੂ ਦੀ ਜਿੱਤ ‘ਤੇ ਪਿੰਡ ‘ਚ ਵੰਡੇ ਲੱਡੂ

ਹਰਨਾਜ਼ ਸੰਧੂ ਦੇ ਜੱਦੀ ਪਿੰਡ ਕੋਹਾਲੀ ਵਿੱਚ ਹਰਨਾਜ਼ ਸੰਧੂ (Harnaz Sandhu) ਦੀ ਜਿੱਤ ‘ਤੇ ਖੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਿੱਚ ਲੱਡੂ ਵੰਡ ਕੇ ਪਿੰਡ ਵਾਸੀ ਇਸ ਖੁਸ਼ੀ ਨੂੰ ਸਾਂਝਾ ਕਰ ਰਹੇ ਹਨ। ਮਿਸ ਯੂਨੀਵਰ ਬਣੀ ਹਰਨਾਜ਼ ਸੰਧੂ (Harnaz Sandhu became Miss Universe) ਤਾਇਆ ਜੀ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਸਾਡੀ ਧੀ ਇਸ ਕਦਰ ਸਾਡਾ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੇਗੀ।

ਹਰਨਾਜ਼ ਸੰਧੂ ਦੀ ਜਿੱਤ ‘ਤੇ ਪਿੰਡ ‘ਚ ਵੰਡੇ ਲੱਡੂ
ਹਰਨਾਜ਼ ਸੰਧੂ ਦੀ ਜਿੱਤ ‘ਤੇ ਪਿੰਡ ‘ਚ ਵੰਡੇ ਲੱਡੂ

ਗੁਰਦਾਸਪੁਰ: ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ (Harnaz Sandhu became Miss Universe) ਨੇ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਪੰਜਾਬੀ ਭਾਈਚਾਰੇ ਵਿੱਚ ਵੀ ਹਰਨਾਜ਼ ਸੰਧੂ (Harnaz Sandhu) ਜਿੱਤ ‘ਤੇ ਖੁਸ਼ੀ ਮਨਾਈ ਜਾ ਰਹੀ ਹੈ। ਹਰਨਾਜ਼ ਸੰਧੂ ਦੇ ਜੱਦੀ ਪਿੰਡ ਕੋਹਾਲੀ ਵਿੱਚ ਹਰਨਾਜ਼ ਸੰਧੂ (Harnaz Sandhu) ਦੀ ਜਿੱਤ ‘ਤੇ ਖੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਿੱਚ ਲੱਡੂ ਵੰਡ ਕੇ ਪਿੰਡ ਵਾਸੀ ਇਸ ਖੁਸ਼ੀ ਨੂੰ ਸਾਂਝਾ ਕਰ ਰਹੇ ਹਨ। ਮਿਸ ਯੂਨੀਵਰ ਬਣੀ ਹਰਨਾਜ਼ ਸੰਧੂ (Harnaz Sandhu became Miss Universe) ਤਾਇਆ ਜੀ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਸਾਡੀ ਧੀ ਇਸ ਕਦਰ ਸਾਡਾ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੇਗੀ।

ਹਰਨਾਜ਼ ਸੰਧੂ ਦੀ ਜਿੱਤ ‘ਤੇ ਪਿੰਡ ‘ਚ ਵੰਡੇ ਲੱਡੂ

ਉਨ੍ਹਾਂ ਕਿਹਾ ਕਿ ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ (Harnaz Sandhu) ਮਿਹਤਨੀ ਕੁੜੀ ਹੈ ਜਿਸ ਨੇ ਹਮੇਸ਼ਾ ਤੋਂ ਆਪਣੇ ਟੀਚਾ ਨੂੰ ਲੈਕੇ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਅੰਤ ਉਸ ਟੀਚੇ ਨੂੰ ਪੂਰਾ ਕਰਕੇ ਆਪਣੀ ਜ਼ਿੰਦਗੀ ਦਾ ਮਕਸਤ ਵੀ ਪੂਰਾ ਕੀਤਾ ਹੈ।

ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਕੁੜੀ ਮੁੰਡੇ ਵਿੱਚ ਕਦੇ ਫਰਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਮੁੰਡੇ ਨਹੀਂ ਕਰ ਪਾ ਰਹੇ ਉਹ ਕੰਮ ਕੁੜੀਆ ਵੱਲੋਂ ਕੀਤੇ ਜਾ ਰਹੇ ਹਨ, ਫਿਰ ਭਾਵੇਂ ਉਹ ਮਾਂ-ਪਿਓ ਦੀ ਸੇਵਾ ਹੋਵੇਗਾ ਜਾ ਫਿਰ ਮਾਂ-ਪਿਓ ਦਾ ਨਾਮ ਰੌਸ਼ਨ ਕਰਨਾ ਹੋਵੇ।

ਇੱਕ ਪਾਸੇ ਜਿੱਥੇ ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ (Harnaz Sandhu) ਦੀ ਜਿੱਤ ‘ਤੇ ਉਨ੍ਹਾਂ ਦਾ ਪਰਿਵਾਰ ਖੁਸ਼ੀ ਮਨਾ ਰਿਹਾ ਹੈ ਉੱਥੇ ਹੀ ਪਿੰਡ ਵਾਸੀ ਵੀ ਹਰਨਾਜ਼ ਸੰਧੂ ਦੀ ਜਿੱਤ ਨੂੰ ਲੈਕੇ ਬਹੁਤ ਉਤਸ਼ਾਹ ਵਿੱਚ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਰਨਾਜ਼ ਸੰਧੂ ਦੀ ਜਿੱਤ ਹੁਣ ਕਈ ਕੁੜੀਆਂ ਦੀ ਆਜ਼ਾਦੀ ਦਾ ਕਾਰਨ ਬਣੇਗੀ।

ਇਹ ਵੀ ਪੜ੍ਹੋ:ਹਰਨਾਜ ਸੰਧੂ ਬਣੀ ਮਿਸ ਯੂਨੀਵਰਸ 2021, 21 ਸਾਲ ਬਾਅਦ ਭਾਰਤ ਦੀ ਧੀ ਨੂੰ ਮਿਲਿਆ ਖਿਤਾਬ

ABOUT THE AUTHOR

...view details