ਗੁਰਦਾਸਪੁਰ: ਪਾਕਿਸਤਾਨ ਤੋਂ ਆਕੇ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਰਹਿਣ ਵਾਲ਼ੇ 73 ਸਾਲਾ ਬਜ਼ੁਰਗ ਜਸਬੀਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਵਾਤਾਵਰਨ ਨੂੰ ਸਮਰਪਿਤ ਕਰ ਦਿੱਤੀ ਹੈ। ਇਸ ਬਜ਼ੁਰਗ ਨੇ ਆਪਣੇ ਘਰ ਵਿੱਚ ਬਣਾਏ ਬਾਗ਼ ਵਿੱਚ ਹਰ ਤਰ੍ਹਾਂ ਦੇ ਪੌਦੇ ਦੀਆਂ ਪਨੀਰੀਆਂ ਲਗਾ ਰੱਖੀਆਂ ਹਨ ।ਜਿੰਨਾਂ ਵਿੱਚੋਂ ਜ਼ਿਆਦਾ ਉਹ ਮੇਲਿਆਂ ਅਤੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਮੁਫ਼ਤ ਵੰਡਦਾ ਹੈ।
ਕਿਵੇਂ ਪੈਦਾ ਹੋਇਆ ਬੂਟੇ ਲਗਾਉਣ ਦਾ ਸ਼ੌਂਕ: ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਬਾਗ਼ਬਾਨੀ ਦਾ ਸ਼ੌਂਕ ਸੀ ।ਜਿਸ ਤੋਂ ਉਨ੍ਹਾਂ ਨੂੰ ਵੀ ਬੂਟੇ ਲਗਾਉਣ ਦਾ ਸ਼ੌਕ ਪੈਦਾ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦੇ ਪਿਛਲੇ ਪਾਸੇ ਲਈ ਜ਼ਮੀਨ ਅਤੇ ਖੇਤਾਂ ਦੇ ਥੋੜੇ ਰਕਬੇ ਵਿੱਚ ਵੱਖ-ਵੱਖ ਤਰ੍ਹਾਂ ਦੇ ਚਿਿਕਤਸਕ (ਦਵਾਈਆਂ) ਗੁਣਾਂ ਵਾਲੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਈ ਬੀਮਾਰੀਆਂ ਦਾ ਇਲਾਜ ਇੰਨ੍ਹਾਂ ਪੌਦਿਆਂ ਵਿੱਚ ਹੈ ਤਾਂ ਉਹਨਾਂ ਨੇ ਇਹ ਬੂਟੇ ਮੁਫਤ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਜੋ ਲੋਕ ਇਨ੍ਹਾਂ ਤੋਂ ਫਾਇਦਾ ਲੈ ਕੇ ਤੰਦਰੁਸਤ ਰਹਿ ਸਕਣ।