ਪੰਜਾਬ

punjab

ETV Bharat / state

'ਕੂੜਾ-ਕਰਕਟ ਚੁੱਕਣ ਲਈ ਵਰਦਾਨ ਸਾਬਤ ਹੋਣਗੇ ਈਕੋ ਰਿਕਸ਼ਾ' - ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਗੁਰਦਾਸਪੁਰ: ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫ਼ਤਿਹਗੜ੍ਹ ਚੂੜੀਆਂ ਪੁੱਜੇ। ਉੱਥੇ ਉਨ੍ਹਾਂ ਨਗਰ ਪ੍ਰੀਸ਼ਦ ਦਫ਼ਤਰ ਲਈ ਖਰੀਦੇ ਗਏ ਈਕੋ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਈਕੋ ਰਿਕਸ਼ਾ ਨੂੰ ਹਰੀ ਝੰਡੀ

By

Published : Feb 12, 2019, 12:06 AM IST

ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਰੱਖਣ ਦਾ ਜੋ ਮਿਸ਼ਨ ਹੈ ਉਸ ਵਿੱਚ ਈਕੋ ਰਿਕਸ਼ਾ ਕੂੜਾ-ਕਰਕਟ ਚੁੱਕਣ ਲਈ ਵਰਦਾਨ ਸਿੱਧ ਹੋਣਗੇ ਅਤੇ ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ। ਕੂੜਾ ਡੰਪ 'ਤੇ ਇਹ ਰਿਕਸ਼ੇ ਕੂੜਾ-ਕਰਕਟ ਚੁੱਕ ਕੇ ਲੈ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਈਕੋ ਰਿਕਸ਼ਾ ਨੂੰ ਹਰੀ ਝੰਡੀ

ਵਿਕਾਸ ਅਧਿਕਾਰੀ ਭਾਵਨਾ ਸਾਹਨੀ ਨੇ ਇਸ ਮੌਕੇ ਕਿਹਾ ਕਿ ਉਹ ਕੈਬੇਨਿਟ ਮੰਤਰੀ ਕੋਲ ਇਸ ਪ੍ਰਾਜੈਕਟ ਨੂੰ ਲੈ ਕੇ 20 ਮਈ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਹਲਕੇ ਦਾ ਵਿਕਾਸ ਹੋਵੇਗਾ ਤਾਂ ਪੂਰੇ ਪੰਜਾਬ ਦਾ ਵਿਕਾਸ ਹੋਵੇਗਾ। ਇਸ ਪ੍ਰਾਜੈਕਟ ਨਾਲ ਸਰਕਾਰ ਦਾ ਕਈ ਪ੍ਰਕਾਰ ਦਾ ਖ਼ਰਚ ਬਚੇਗਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਮਦਦਗਾਰ ਸਾਬਤ ਹੋਵੇਗਾ।

ABOUT THE AUTHOR

...view details