ਪੰਜਾਬ

punjab

ETV Bharat / state

ਭਾਰਤ ਤੇ ਪਾਕਿ ਵਿਚਾਲੇ ਤਣਾਅ ਨੂੰ ਦੇਖਦਿਆਂ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਤਿਆਰੀ ਮੁਕੰਮਲ: ਡੀ.ਸੀ. - ਸਰਹੱਦੀ ਕਸਬਿਆਂ

ਭਾਰਤ ਅਤੇ ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਨੂੰ ਵੇਖਦਿਆਂ ਸਰਹੱਦੀ ਕਸਬਿਆਂ ਦੇ ਪਿੰਡਾਂ ਵਿੱਚ ਸੁਰੱਖਿਆ ਦੇ ਕੀਤੇ ਸਖ਼ਤ ਇੰਤਜ਼ਾਮ। ਪਿੰਡਾਂ ਵਿੱਚ ਸਵੈਟ ਟੀਮ ਤੇ ਜਵਾਨ ਕੀਤੇ ਗਏ ਤਾਇਨਾਤ।

ਸਰਹੱਦੀ ਇਲਾਕਾ

By

Published : Feb 27, 2019, 11:42 PM IST

ਗੁਰਦਾਸਪੁਰ: ਭਾਰਤ ਅਤੇ ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਨੂੰ ਵੇਖਦਿਆਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਸਰਹੱਦੀ ਕਸਬਿਆਂ ਦੇ ਪਿੰਡਾਂ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਦੇ ਨਾਲ-ਨਾਲ ਪਿੰਡਾਂ ਵਿੱਚ ਸਵੈਟ ਟੀਮ ਤੇ ਜਵਾਨ ਤਾਇਨਾਤ ਕੀਤੇ ਗਏ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਵੱਧ ਰਹੇ ਤਣਾਅ ਨੂੰ ਵੇਖਦਿਆਂ ਸਰਹੱਦੀ ਕਸਬਿਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਰ ਅਜੇ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਪਿੰਡ ਖਾਲੀ ਕਰਨ ਦੇ ਕਿਸੇ ਤਰ੍ਹਾਂ ਦੇ ਆਦੇਸ਼ ਨਹੀਂ ਦਿੱਤੇ ਗਏ ਹਨ।

ਸਰਹੱਦੀ ਕਸਬਿਆਂ ਦੇ ਪਿੰਡਾਂ ਵਿੱਚ ਸੁਰੱਖਿਆ ਦੇ ਕੀਤੇ ਇੰਤਜ਼ਾਮ
ਉੱਥੇ ਹੀ ਸਰਹੱਦੀ ਕਸਬਿਆਂ ਦੇ ਲੋਕਾਂ ਵਿੱਚ ਭਾਰਤ ਅਤੇ ਪਾਕਿਸਤਾਨ 'ਚ ਵੱਧਦੇ ਜਾ ਰਹੇ ਤਣਾਅ ਦੇ ਕਾਰਨ ਲੋਕਾਂ ਵਿੱਚ ਕਾਫ਼ੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਕੁਝ ਲੋਕਾਂ ਨੇ ਜੰਗ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਗੱਲ ਕਹੀ ਤਾਂ ਦੂਜੇ ਪਾਸੇ ਕੁਝ ਲੋਕਾਂ ਨੇ ਜੰਗ ਨਾ ਕਰਕੇ ਅਮਮ ਸ਼ਾਂਤੀ ਰੱਖਣ ਦੀ ਗੱਲ ਆਖੀ।

ABOUT THE AUTHOR

...view details