ਪੰਜਾਬ

punjab

ETV Bharat / state

ਰਾਤੋਂ ਰਾਤ ਅਮੀਰ ਬਣਨ ਦੇ ਇਰਾਦਿਆਂ ਨੇ ਪਹੁੰਚਾਇਆ ਸਲਾਖਾਂ ਪਿੱਛੇ - ਐਸਐਸਪੀ ਰਾਜਿੰਦਰ ਸਿੰਘ ਸੋਹਲ

ਪੁਲਿਸ ਵਲੋਂ ਇਕ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਇੱਕ ਨੌਜਵਾਨ ਨੂੰ ਇੱਕ ਕਿੱਲੋ ਅਫੀਮ ਅਤੇ 32 ਬੋਰ ਦੇ ਨਜਾਇਜ਼ ਪਿਸਟਲ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ।

Drug Summgler arrest in Gurdaspur
ਗੁਰਦਾਸਪੁਰ

By

Published : Feb 5, 2021, 4:43 PM IST

ਗੁਰਦਾਸਪੁਰ: ਵਿਦੇਸ਼ ਜਾਣ ਦੇ ਸੁਪਨੇ ਸੰਜੋਏ ਨੌਜਵਾਨ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਪੁਲਿਸ ਦੇ ਹੱਥੇ ਚੜ੍ਹ ਗਿਆ ਤੇ ਸਲਾਖਾਂ ਪਿੱਛੇ ਪਹੁੰਚ ਗਿਆ। ਐਸਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲਿਸ ਨੇ ਇੱਕ ਗੁਪਤ ਸੂਚਨਾ ਮਿਲਣ 'ਤੇ ਕਾਰਵਾਈ ਕਰਦੇ ਇੱਕ ਨੌਜਵਾਨ ਨੂੰ ਇੱਕ ਕਿੱਲੋ ਅਫੀਮ ਅਤੇ 32 ਬੋਰ ਦੇ ਨਜਾਇਜ਼ ਪਿਸਟਲ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਵਿਦੇਸ਼ ਜਾਣ ਲਈ ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਅਫੀਮ ਵੇਚਣ ਦਾ ਕੰਮ ਕਰਣ ਲੱਗ ਪਿਆ।

ਗੁਰਦਾਸਪੁਰ ਪੁਲਿਸ ਦੇ ਐਸਐਸਪੀ ਰਾਜਿੰਦਰ ਸਿੰਘ ਸੋਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਨਾਕੇਬੰਦੀ ਦੌਰਾਨ ਇੱਕ ਸਵਿੱਫਟ ਗੱਡੀ ਨੂੰ ਰੋਕ ਤਲਾਸ਼ੀ ਲਈ ਗਈ, ਤਾਂ ਉਸ ਗੱਡੀ ਵਿੱਚੋਂ ਇੱਕ ਕਿੱਲੋ ਅਫੀਮ ਅਤੇ ਇੱਕ 32 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ। ਗੱਡੀ ਚਾਲਕ ਅਮਰਬੀਰ ਸਿੰਘ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਕਤ ਪਿਸਤੌਲ ਨਜਾਇਜ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਅਫੀਮ ਤਸਕਰੀ ਦਾ ਧੰਦਾ ਕਰਦਾ ਹੈ।

ਉਥੇ ਹੀ, ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅੱਗੇ ਦੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਨੌਜਵਾਨ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀ ਹੈ ਅਤੇ ਉਹ ਇਹ ਕੰਮ ਛੇਤੀ ਅਮੀਰ ਹੋਣ ਅਤੇ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ਲਈ ਕਰ ਰਿਹਾ ਸੀ |

ABOUT THE AUTHOR

...view details